ਗਾਲ੍ਹਾਂ ਤੇ ਅਸ਼ਲੀਲ ਕੰਟੈਂਟ ਕਾਰਨ ਇਹ ਹਨ ਟੀ. ਵੀ. ਦੇ 10 ਸਭ ਤੋਂ ਵਿਵਾਦਿਤ ਸ਼ੋਅਜ਼ (ਦੇਖੋ ਤਸਵੀਰਾਂ)

Tuesday, May 16, 2017 4:42 PM
ਮੁੰਬਈ— ਭਾਰਤੀ ਟੀ. ਵੀ. ''ਤੇ ਕਈ ਅਜਿਹੇ ਸ਼ੋਅਜ਼ ਹਨ, ਜੋ ਬੇਹੱਦ ਵਿਵਾਦਿਤ ਰਹੇ ਹਨ। ਇਨ੍ਹਾਂ ਸ਼ੋਅਜ਼ ਕਾਰਨ ਕਈ ਸਿਤਾਰੇ ਸੁਰਖੀਆਂ ''ਚ ਵੀ ਰਹੇ। ਇਹ ਵਿਵਾਦਿਤ ਸ਼ੋਅਜ਼ ਟੀ. ਵੀ. ''ਤੇ ਪ੍ਰਸਾਰਿਤ ਹੋ ਚੁੱਕੇ ਹਨ।
1. ਇਸ ਜੰਗਲ ਸੇ ਮੁਝੇ ਬਚਾਓ
ਸ਼ੋਅ ''ਇਸ ਜੰਗਲ ਸੇ ਮੁਝੇ ਬਚਾਓ'' ''ਚ ਕਈ ਸੈਲੇਬ੍ਰਿਟੀਜ਼ ਨੂੰ ਜੰਗਲ ''ਚ ਛੱਡ ਦਿੱਤਾ ਗਿਆ ਸੀ। ਉਨ੍ਹਾਂ ਨੇ ਚੌਲ ਤੇ ਸੇਮ ਖਾ ਕੇ ਗੁਜ਼ਾਰਾ ਕਰਨਾ ਸੀ। ਸ਼ੋਅ ''ਚ ਸ਼ਵੇਤਾ ਤਿਵਾਰੀ, ਜੈਅ ਭਾਨੂਸ਼ਾਲੀ ਤੇ ਆਕਾਸ਼ਦੀਪ ਸਹਿਗਲ ਸਮੇਤ ਕਈ ਸਿਤਾਰਿਆਂ ਨੇ ਵਿਵਾਦ ਖੜ੍ਹੇ ਕੀਤੇ ਸਨ।
2. ਐੱਮ ਟੀ. ਵੀ. ਸਪਲਿਟਸਵਿਲਾ
ਸ਼ੋਅ ਦੇ ਹੁਣ ਤਕ 9 ਸੀਜ਼ਨ ਪ੍ਰਸਾਰਿਤ ਹੋ ਚੁੱਕੇ ਹਨ। ਇਨ੍ਹਾਂ ''ਚ ਨੌਜਵਾਨ ਲੜਕੇ-ਲੜਕੀਆਂ ਆਪਣੇ ਲਈ ਪਰਫੈਕਟ ਪਾਰਟਨਰ ਚੁਣਨ ਦੀ ਕੋਸ਼ਿਸ਼ ਕਰਦੇ ਹਨ। ਸ਼ੋਅ ''ਚ ਕਈ ਤਰ੍ਹਾਂ ਦੇ ਚੈਲੰਜ ਦਿੱਤੇ ਜਾਂਦੇ ਹਨ, ਜਿਸ ਦੌਰਾਨ ਮੁਕਾਬਲੇਬਾਜ਼ ਲੜਾਈ-ਝਗੜੇ ਤੇ ਗਾਲ੍ਹਾਂ ਵੀ ਕੱਢਦੇ ਹਨ।
3. ਇਮੋਸ਼ਨਲ ਅੱਤਿਆਚਾਰ
ਸ਼ੋਅ ਦੇ ਪੰਜ ਸੀਜ਼ਨ ਆ ਚੁੱਕੇ ਹਨ। ਦੋ ਯੂਨੀਅਨ ਮੰਤਰੀ ਇਸ ਸ਼ੋਅ ਨੂੰ ਬੈਨ ਕਰਨ ਦੀ ਮੰਗ ਕਰ ਚੁੱਕੇ ਹਨ ਤੇ ਦਿੱਲੀ ਹਾਈ ਕੋਰਟ ਯੂ. ਟੀ. ਵੀ. ਚੈਨਲ ਦੇ ਚੇਅਰਮੈਨ ਨੂੰ ਨੋਟਿਸ ਵੀ ਜਾਰੀ ਕਰ ਚੁੱਕਾ ਹੈ। ਕਾਰਨ ਸ਼ੋਅ ਦਾ ਅਸ਼ਲੀਲ ਕੰਟੈਂਟ ਹੈ।
4. ਸੁਪਰਸਟੱਡ : ਸਕੂਲ ਆਫ ਫਲਰਟਰਜ਼
ਅਸ਼ਮਿਤ ਪਟੇਲ ਤੇ ਨਤਾਸ਼ਾ ਸੂਰੀ ਇਸ ਸ਼ੋਅ ਦੇ ਹੋਸਟ ਸਨ। ਦੋਵੇਂ ਸ਼ੋਅ ''ਚ ਇਹ ਸਿਖਾਉਂਦੇ ਸਨ ਕਿ ਕਿਸੇ ਨਾਲ ਫਲਰਟ ਕਿਵੇਂ ਕਰਨਾ ਹੈ। ਇਹ ਸ਼ੋਅ ਯੂ. ਟੀ. ਵੀ. ਬਿੰਦਾਸ ''ਤੇ ਪ੍ਰਸਾਰਿਤ ਹੋਇਆ ਹੈ।
5. ਐੱਮ ਟੀ. ਵੀ. ਰੌਡੀਜ਼
ਰਘੂ ਰਾਮ ਤੇ ਰਾਜੀਵ ਲਕਸ਼ਮਣ ਦੇ ਇਸ ਸ਼ੋਅ ''ਚ ਭਾਰਤੀ ਨੌਜਵਾਨਾਂ ਨੂੰ ਹਿੱਸਾ ਲੈਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸ਼ੋਅ ''ਚ ਵਰਤੇ ਜਾਣ ਵਾਲੇ ਘਟੀਆ ਸ਼ਬਦਾਂ, ਅਸ਼ਲੀਲਤਾ ਤੇ ਝਗੜੇ ਨੂੰ ਲੈ ਕੇ ਇਹ ਵਿਵਾਦਿਤ ਸ਼ੋਅਜ਼ ''ਚ ਗਿਣਿਆ ਜਾਂਦਾ ਹੈ।
6. ਪਤੀ ਪਤਨੀ ਔਰ ਵੋ
ਸ਼ੋਅ ਬੀ. ਬੀ. ਸੀ. ਦੇ ਪ੍ਰਸਿੱਧ ''ਬੇਬੀ ਬੋਰੋਅਰਜ਼'' ''ਤੇ ਆਧਾਰਿਤ ਸੀ। ਸ਼ੋਅ ''ਚ ਮਾਤਾ-ਪਿਤਾ ਆਪਣੇ ਬੱਚੇ ਸੈਲੇਬ੍ਰਿਟੀ ਕੱਪਲਜ਼ ਨੂੰ ਹੈਂਡਓਵਰ ਕਰਦੇ ਹਨ, ਜੋ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਸ਼ੋਅ ''ਚ ਇਹ ਦਿਖਾਇਆ ਗਿਆ ਸੀ ਕਿ ਸੈਲੇਬ੍ਰਿਟੀਜ਼ ਕਿਵੇਂ ਮਾਤਾ-ਪਿਤਾ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਛੇਤੀ ਹੀ ਸ਼ੋਅ ਵਿਵਾਦਾਂ ''ਚ ਆ ਗਿਆ।
7. ਸੱਚ ਕਾ ਸਾਹਮਣਾ
ਸ਼ੋਅ ਦੇ ਹੋਸਟ ਰਾਜੀਵ ਖੰਡੇਲਵਾਲ ਸਨ। ਸ਼ੋਅ ਉਦੋਂ ਵਿਵਾਦਾਂ ''ਚ ਆ ਗਿਆ ਸੀ ਜਦੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਕਮਾਲ ਅਖਤਰ ਨੇ ਉਨ੍ਹਾਂ ਨੂੰ ਪੁੱਛੇ ਗਏ ਨਿੱਜੀ ਸਵਾਲਾਂ ''ਤੇ ਵਿਰੋਧ ਜਤਾਇਆ। ਕਮਾਲ ਦਾ ਕਹਿਣਾ ਸੀ ਕਿ ਕੋਈ ਵੀ ਕਿਸੇ ਇਨਸਾਨ ਤੋਂ ਉਸ ਦੇ ਬੈੱਡਰੂਮ ਨੂੰ ਲੈ ਕੇ ਨਿੱਜੀ ਸਵਾਲ ਕਿਵੇਂ ਕਰ ਸਕਦਾ ਹੈ। ਕਮਾਲ ਦੀ ਅਰਜ਼ੀ ''ਤੇ ਵਿਚਾਰ ਕਰਦਿਆਂ ਇਨਫਾਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਨਿਸਟਰੀ ਨੇ ਚੈਨਲ ਨੂੰ ਨੋਟਿਸ ਵੀ ਜਾਰੀ ਕੀਤਾ ਸੀ।