ਫਿਲਮਾਂ ਨਾਲੋਂ ਮਹਿੰਗੀ ਹੈ ਰਣਵੀਰ ਦੀ ਇਹ ਐਡ, ਬਜਟ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ
8/28/2016 3:43:42 PM
ਮੁੰਬਈ— ਤੁਸੀਂ 10 ਕਰੋੜ ਦੇ ਬਜਟ ''ਚ ਬਣਨ ਵਾਲੀਆਂ ਫਿਲਮਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਇਕ ਐਡ ਫਿਲਮ ਬਣਾਉਣ ਲਈ 75 ਕਰੋੜ ਰੁਪਏ ਖਰਚ ਕੀਤੇ ਗਏ? ਜੇਕਰ ਮੀਡੀਆ ''ਚ ਆਈਆਂ ਖਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਹਾਲ ਹੀ ''ਚ ਆਈ 5 ਮਿੰਟ ਦੀ ਐਡ ਫਿਲਮ ਨੂੰ ਇੰਨੀ ਵੱਡੀ ਲਾਗਤ ਨਾਲ ਬਣਾਇਆ ਗਿਆ ਹੈ।
ਇਹ ਐਡ ਫਿਲਮ ਇਕ ਚਾਈਨੀਜ਼ ਫੂਡ ਬ੍ਰਾਂਡ ਲਈ ਬਣਾਈ ਗਈ ਹੈ। ਖਬਰਾਂ ਮੁਤਾਬਕ ਇਸ ਬ੍ਰਾਂਡ ਨੇ ਰਣਵੀਰ ਸਿੰਘ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਤੋਂ ਬਾਅਦ ਕਾਫੀ ਕਮਾਈ ਕੀਤੀ ਹੈ। ਇਸ ਲਈ ਉਨ੍ਹਾਂ ਨੇ ਇਸ ਕਮਾਲ ਦੀ ਪ੍ਰਮੋਸ਼ਨ ਵਾਲੀ ਐਡ ਨੂੰ ਬਣਾਉਣ ਲਈ ਇੰਨੀ ਵੱਡੀ ਰਕਮ ਖਰਚ ਕਰਨ ''ਚ ਪ੍ਰਹੇਜ਼ ਨਹੀਂ ਕੀਤਾ। ਇਹ ਐਡ ਫਿਲਮ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤੀ ਹੈ, ਜਿਸ ''ਚ ਤਮੰਨਾ ਭਾਟੀਆ ਨੂੰ ਰਣਵੀਰ ਦੇ ਆਪੋਜ਼ਿਟ ਕਾਸਟ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ