ਮਸ਼ਹੂਰ ਤਾਮਿਲ ਕਾਮੇਡੀਅਨ ਕ੍ਰੇਜ਼ੀ ਮੋਹਨ ਦਾ ਦਿਹਾਂਤ

Monday, June 10, 2019 9:14 PM
ਮਸ਼ਹੂਰ ਤਾਮਿਲ ਕਾਮੇਡੀਅਨ ਕ੍ਰੇਜ਼ੀ ਮੋਹਨ ਦਾ ਦਿਹਾਂਤ

ਜਲੰਧਰ (ਬਿਊਰੋ)— ਮਸ਼ਹੂਰ ਤਾਮਿਲ ਅਦਾਕਾਰ, ਕਾਮੇਡੀਅਨ, ਸਕ੍ਰੀਨਪਲੇਅ ਰਾਈਟਰ ਕ੍ਰੇਜ਼ੀ ਮੋਹਨ ਦਾ ਅੱਜ ਦਿਹਾਂਤ ਹੋ ਗਿਆ ਹੈ। ਕ੍ਰੇਜ਼ੀ ਮੋਹਨ ਹਸਪਤਾਲ 'ਚ ਦਾਖਲ ਸਨ, ਜਿਨ੍ਹਾਂ ਦੀ ਅੱਜ ਕਰੀਬ 2 ਵਜੇ ਦੁਪਹਿਰ ਹਾਰਟ ਅਟੈਕ ਕਾਰਨ ਮੌਤ ਹੋ ਗਈ। ਚੇਨਈ ਦੇ ਕਾਵੇਰੀ ਹਸਪਤਾਲ 'ਚ ਉਨ੍ਹਾਂ ਦਾ ਕਈ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਐਕਟਰ ਸਿਧਾਰਥ ਨੇ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, 'ਕ੍ਰੇਜ਼ੀ ਮੋਹਨ ਸਰ ਹੁਣ ਇਸ ਦੁਨੀਆ 'ਚ ਨਹੀਂ ਰਹੇ।'

ਕ੍ਰੇਜ਼ੀ ਮੋਹਨ ਸਿਨੇਮਾ ਰਾਹੀਂ ਹਮੇਸ਼ਾ ਲੋਕਾਂ ਨੂੰ ਹਸਾਉਂਦੇ ਰਹੇ ਪਰ ਅੱਜ ਉਨ੍ਹਾਂ ਦੀ ਮੌਤ 'ਤੇ ਤਾਮਿਲ ਸਿਨੇਮਾ ਦੇ ਕਲਾਕਾਰਾਂ ਤੇ ਦਰਸ਼ਕਾਂ 'ਚ ਸੋਗ ਦੀ ਲਹਿਰ ਹੈ। ਇਸ ਤੋਂ ਪਹਿਲਾਂ ਵੀ ਕ੍ਰੇਜ਼ੀ ਮੋਹਨ ਦੀਆਂ ਮੌਤ ਦੀਆਂ ਝੂਠੀਆਂ ਖਬਰਾਂ ਵਾਇਰਲ ਹੋਈਆਂ ਸਨ ਪਰ ਅੱਜ ਅਸਲ 'ਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।  


Edited By

Lakhan

Lakhan is news editor at Jagbani

Read More