Movie Review : ਦਾਸ ਦੇਵ

Friday, April 27, 2018 1:25 PM
Movie Review : ਦਾਸ ਦੇਵ

ਮੁੰਬਈ (ਬਿਊਰੋ)— ਸੁਧੀਰ ਮਿਸ਼ਰਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਦੇਵ ਦਾਸ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਆਦਿਤੀ ਰਾਓ ਹੈਦਰੀ, ਰਿਚਾ ਚੱਢਾ, ਸੌਰਭ ਸ਼ੁਕਲਾ, ਰਾਹੁਲ ਭੱਟ, ਵਿਨੀਤ ਸਿੰਘ, ਵਿਪਿਨ ਸ਼ਰਮਾ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ, ਉੱਥੇ ਹੀ ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ 1997 'ਚ ਜਹਾਨਾ (ਉਤਰ ਪ੍ਰਦੇਸ਼) ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਮੰਤਰੀ ਵਿਸ਼ੰਭਰ ਪ੍ਰਤਾਪ (ਅਨੁਰਾਗ ਕਸ਼ਯਪ) ਇਕ ਰਾਜਨੀਤਿਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਦਾ ਬੇਟਾ ਦੇਵ (ਰਾਹੁਲ ਭੱਟ) ਕਾਫੀ ਛੋਟਾ ਹੁੰਦਾ ਹੈ ਅਤੇ ਦੇਵ ਦੀ ਪਾਰੋ (ਰਿਚਾ ਚੱਢਾ) ਨਾਲ ਚੰਗੀ ਦੋਸਤੀ ਹੁੰਦੀ ਹੈ। ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਸ ਕਾਰਨ ਦੇਵ ਨੂੰ ਪਾਰੋ ਅਤੇ ਪਿਤਾ ਨੂੰ ਛੱਡ ਕੇ ਦਿੱਲੀ ਜਾਣਾ ਪੈਂਦਾ ਹੈ, ਜਿੱਥੇ ਉਸਨੂੰ ਨਸ਼ੇ ਦੀ ਆਦਤ ਪੈ ਜਾਂਦੀ ਹੈ। ਨਾਲ ਹੀ ਉਸਦੀ ਦੇਖਭਾਲ ਸ਼੍ਰੀਕਾਂਤ (ਦਲੀਪ ਤਾਹਿਲ) ਦੀ ਸੈਕੇਟਰੀ ਚਾਂਦਨੀ (ਆਦਿਤੀ ਰਾਓ ਹੈਦਰੀ) ਕਰਨ ਲਗਦੀ ਹੈ। ਉੱਥੇ ਹੀ ਦੂਜੇ ਪਾਸੇ ਪਿੰਡ 'ਚ ਪਾਰੋ ਵੱਡੀ ਹੋ ਜਾਂਦੀ ਹੈ। ਦੇਵ ਦਾ ਪਾਰੋ ਪ੍ਰਤੀ ਪਿਆਰ ਕਾਫੀ ਵੱਖਰਾ ਹੈ। ਇਸ ਦੌਰਾਨ ਹੀ ਦੇਵ ਦਾ ਚਾਚਾ ਅਵਧੇਸ਼ ਪ੍ਰਤਾਪ (ਸੋਰਭ ਸ਼ੁਕਲਾ) ਦੀ ਮੌਜੂਦਗੀ ਕਹਾਣੀ ਨੂੰ ਵੱਖਰੇ ਹੀ ਮੋੜ 'ਚ ਲੈ ਜਾਂਦੀ ਹੈ। ਰਾਜਨੀਤਿਕ ਗਲਿਆਰੇ 'ਚ ਹੋਣ ਵਾਲੀ ਹਲਚਲ ਅਤੇ ਦੇਵ ਦੇ ਜੀਵਨ 'ਚ ਚੱਲ ਰਹੀ ਘਟਨਾਵਾਂ ਦਾ ਕੀ ਅੰਤ ਹੁੰਦਾ ਹੈ। ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 15 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ 650 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਉੱਥੇ ਹੀ ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿੰਦੀ ਹੈ ਜਾਂ ਨਹੀਂ।


Edited By

Kapil Kumar

Kapil Kumar is news editor at Jagbani

Read More