ਸਲਮਾਨ ਨੇ 'ਦਬੰਗ 3' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਕੀਤੀ ਖਤਮ

Monday, April 15, 2019 8:53 AM
ਸਲਮਾਨ ਨੇ 'ਦਬੰਗ 3' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਕੀਤੀ ਖਤਮ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਦਬੰਗ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੀ ਸ਼ੂਟਿੰਗ ਮੱਧ ਪ੍ਰਦੇਸ਼ 'ਚ ਹੋ ਰਹੀ ਸੀ। ਕੁਝ ਦਿਨ ਪਹਿਲਾਂ ਹੀ ਸਲਮਾਨ ਖਾਨ ਨੇ ਇਕ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਕਰ ਲਈ ਹੈ। ਸਲਮਾਨ ਨੇ ਟਵੀਟ 'ਚ ਜਿਸ ਤਸਵੀਰ ਨੂੰ ਕੈਪਸ਼ਨ ਦਿੱਤਾ ਹੈ, ਉਸ ਵਿਚ ਉਹ ਚੁਲਬੁਲ ਪਾਂਡੇ ਦੇ ਗੈਟਅੱਪ 'ਚ ਨਜ਼ਰ ਆ ਰਹੇ ਹਨ। ਸਲਮਾਨ ਦੇ ਟਵੀਟ 'ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਰਹੇ ਹਨ। ਫੈਨਜ਼ ਦਾ ਹੁੰਗਾਰਾ ਦੇਖ ਸਾਫ ਹੈ ਕਿ ਸਾਰੇ ਸਲਮਾਨ ਖਾਨ ਦੀ ਫਿਲਮ ਲਈ ਕਾਫੀ ਉਤਸ਼ਾਹਿਤ ਹਨ। 'ਦਬੰਗ' ਸਲਮਾਨ ਦੀ ਸਭ ਤੋਂ ਕਾਮਯਾਬ ਫਿਲਮਾਂ ਦੀ ਸੀਰੀਜ਼ 'ਚ ਸ਼ਾਮਲ ਹੈ, ਜਿਸ ਦਾ ਹੁਣ ਤੀਜਾ ਭਾਗ ਆ ਰਿਹਾ ਹੈ।
 

 
 
 
 
 
 
 
 
 
 
 
 
 
 

Finally #maheshwar schedule over #dabangg3 @prabhudheva @arbaazkhanofficial @nikhildwivedi25 @skfilmsofficial

A post shared by Salman Khan (@beingsalmankhan) on Apr 11, 2019 at 8:37am PDT

ਦੱਸ ਦਈਏ ਕਿ ਸਲਮਾਨ ਦੀ 'ਦਬੰਗ 3' ਫਿਲਮ ਦੇ ਪਾਰਟ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ, ਜਿਸ 'ਚ ਇਕ ਵਾਰ ਫਿਰ ਤੋਂ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਨਜ਼ਰ ਆਵੇਗੀ।

 


Edited By

Sunita

Sunita is news editor at Jagbani

Read More