'ਡੈਡੀ ਕੂਲ ਮੁੰਡੇ ਫੂਲ 2' ਦੀ ਹੋਈ ਅਨਾਊਂਸਮੈਂਟ, ਸਿਮਰਜੀਤ ਸਿੰਘ ਕਰਨਗੇ ਡਾਇਰੈਕਟ

Monday, April 8, 2019 4:19 PM
'ਡੈਡੀ ਕੂਲ ਮੁੰਡੇ ਫੂਲ 2' ਦੀ ਹੋਈ ਅਨਾਊਂਸਮੈਂਟ, ਸਿਮਰਜੀਤ ਸਿੰਘ ਕਰਨਗੇ ਡਾਇਰੈਕਟ

ਜਲੰਧਰ (ਬਿਊਰੋ) — 2013 'ਚ ਆਈ ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਦਾ ਮੁੜ ਸੀਕਵਲ 'ਡੈਡੀ ਕੂਲ ਮੁੰਡੇ ਫੂਲ 2' ਬਣਨ ਜਾ ਰਿਹਾ ਹੈ। ਇਸ ਫਿਲਮ ਦੀ ਤਿਆਰੀ ਸੰਬੰਧੀ ਹੋਈ ਮੀਟਿੰਗ ਤੋਂ ਬਾਅਦ ਫਿਲਮ ਦੇ ਪ੍ਰੋਡਿਊਸਰਸ ਨੇ ਸ਼ੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕਰਦਿਆ ਲਿਖਿਆ ਹੈ “ਆਲ ਰੈਡੀ ਫੌਰ ਡੈਡੀ ਕੂਲ ਮੁੰਡੇ ਫੂਲ 2“।

ਦੱਸ ਦਈਏ ਕਿ 'ਡੈਡੀ ਕੂਲ ਮੁੰਡੇ ਫੂਲ 2' ਫਿਲਮ ਨੂੰ ਸਪੀਡ ਰਿਕਾਰਡਸ, ਪਿਟਾਰਾ ਚੈਨਲ ਅਤੇ ਓਮਜੀ ਗਰੁੱਪ ਵੱਲੋਂ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤਾ ਜਾਵੇਗਾ। ਪੰਜਾਬੀ ਸਿਨੇਮਾ 'ਚ ਸੀਕਵਲਸ ਦੀ ਝੜੀ ਲਾਉਣ ਵਾਲੇ ਸਿਮਰਜੀਤ ਸਿੰਘ ਹੀ ਇਸ ਫਿਲਮ ਨੂੰ ਡਾਇਰੈਕਟ ਕਰਨਗੇ, ਜਿਨ੍ਹਾਂ ਨੇ 'ਡੈਡੀ ਕੂਲ ਮੁੰਡੇ ਫੂਲ' ਨੂੰ ਡਾਇਰੈਕਟ ਕੀਤਾ ਸੀ। ਸਿਮਰਜੀਤ ਸਿੰਘ ਹੀ ਇਕ ਅਜਿਹੇ ਡਾਇਰੈਕਟਰ ਹਨ, ਜੋ ਆਪਣੀ ਫਿਲਮ 'ਨਿੱਕਾ ਜ਼ੈਲਦਾਰ' ਦਾ ਤੀਜਾ ਸੀਕਵਲ ਬਣਾ ਰਹੇ ਹਨ ਅਤੇ ਉਨ੍ਹਾਂ ਦੀ ਇਹ ਫਿਲਮ 'ਡੈਡੀ ਕੂਲ ਮੁੰਡੇ ਫੂਲ 2' ਦੀ ਸ਼ੂਟਿੰਗ ਵੀ ਇਸੇ ਸਾਲ ਜੁਲਾਈ-ਅਗਸਤ ਮਹੀਨੇ 'ਚ ਸ਼ੁਰੂ ਹੋਵੇਗੀ। ਦਿਨੇਸ਼ ਔਲਖ, ਸੰਦੀਪ ਬਾਂਸਲ ਤੇ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰਕਾਸਟ ਦੇ ਨਾਂ ਹਾਲੇ ਤੱਕ ਸਾਂਝੇ ਨਹੀਂ ਕੀਤੇ ਗਏ। 'ਡੈਡੀ ਕੂਲ ਮੁੰਡੇ ਫੂਲ 2' ਨੂੰ ਅਗਲੇ ਸਾਲ ਰਿਲੀਜ਼ ਕੀਤਾ ਜਾਵੇਗਾ।
 


Edited By

Sunita

Sunita is news editor at Jagbani

Read More