ਪੰਜਾਬ ਦੇ ਨਸ਼ੇੜੀ ਨੌਜਵਾਨਾਂ ਨੂੰ ਨਵੀਂ ਸੇਧ ਦੇਵੇਗੀ ਮਿੰਟੂ ਗੁਰੂਸਰੀਆ ਦੀ ਬਾਇਓਪਿਕ ''ਡਾਕੂਆਂ ਦਾ ਮੁੰਡਾ''

8/9/2018 12:30:58 PM

ਜਲੰਧਰ(ਬਿਊਰੋ)— ਮਿੰਟੂ ਗੁਰੂਸਰੀਆ ਦੇ ਜੀਵਨ 'ਤੇ ਬਣ ਰਹੀ ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ' 10 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਦੱਸ ਦੇਈਏ ਕਿ ਮਿੰਟੂ ਗੁਰੂਸੁਰੀਆ ਉਹੀ ਹੈ, ਜੋ ਕਦੇ ਨਸ਼ੇ 'ਚ ਹੀ ਡੁੱਬਿਆ ਰਹਿੰਦਾ ਸੀ ਅਤੇ ਆਪਣੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਉਹ ਨਿੱਕੀਆਂ-ਮੋਟੀਆਂ ਚੋਰੀਆਂ ਕਰਦਾ ਸੀ। ਚੋਰੀਆਂ ਕਰਨਾ ਉਸ ਲਈ ਆਮ ਗੱਲ ਸੀ। ਲੜਾਈ, ਝਗੜੇ ਅਤੇ ਜੇਲ 'ਚ ਜਾਣਾ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਸਨ ਪਰ ਉਸ ਨੇ ਆਪਣੀ ਇੱਛਾ ਸ਼ਕਤੀ ਦੇ ਸਹਾਰੇ ਇਸ ਨਰਕ 'ਚੋਂ ਬਾਹਰ ਆ ਕੇ ਹੋਰਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ।

PunjabKesari

ਇਸ ਨੂੰ ਪੰਜਾਬੀ ਇੰਡਸਟਰੀ ਦੀ ਪਹਿਲੀ ਅਜਿਹੀ ਫਿਲਮ ਕਿਹਾ ਜਾ ਸਕਦਾ ਹੈ, ਜਿਸ ਦੇ ਜ਼ਰੀਏ ਕਿਸੇ ਵਿਅਕਤੀ ਨੇ ਆਪਣੀ ਜ਼ਿੰਦਗੀ ਨੂੰ ਬਿਨਾਂ ਕਿਸੇ ਡਰ ਤੋਂ ਪਰਦੇ 'ਤੇ ਉਤਾਰਨ ਦੀ ਖੁੱਲ੍ਹ ਦਿੱਤੀ ਹੋਵੇ। ਹੁਣ ਉਹੀ ਮਿੰਟੂ ਪੰਜਾਬੀ ਦਾ ਸਰਗਰਮ ਲੇਖਕ ਅਤੇ ਪੱਤਰਕਾਰ ਬਣ ਗਿਆ ਹੈ। ਉਸ ਨੇ ਆਪਣੇ ਜੀਵਨ ਦੇ ਇਸ ਸਫਰ ਨੂੰ 'ਡਾਕੂਆਂ ਦਾ ਮੁੰਡਾ' ਨਾਂ ਦੀ ਕਿਤਾਬ 'ਚ ਕਲਮਬੱਧ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਿੰਟੂ ਦੇ ਇਸ ਸਫਰ ਤੋਂ ਪੰਜਾਬ ਦੇ ਉਹ ਨੌਜਵਾਨ ਜ਼ਰੂਰ ਸੇਧ ਲੈਣਗੇ, ਜਿਨ੍ਹਾਂ ਦੇ ਹੱਡਾਂ 'ਚ ਨਸ਼ਾ ਰਚ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਨਰਕ 'ਚੋਂ ਕਦੇ ਵੀ ਬਾਹਰ ਨਹੀਂ ਆ ਸਕਦੇ। ਬੇਸ਼ੱਕ ਇਹ ਨਿਰੋਲ ਰੂਪ 'ਚ ਇਕ ਕਮਰਸ਼ੀਅਲ ਫਿਲਮ ਹੈ ਪਰ ਪੰਜਾਬ ਦੀ ਜਵਾਨੀ ਨੂੰ ਰਾਹੇ ਪਾ ਸਕਦੀ ਹੈ।

PunjabKesari
ਦੱਸ ਦੇਈਏ ਕਿ 'ਡਾਕੂਆਂ ਦਾ ਮੁੰਡਾ' ਮਨਦੀਪ ਬੈਨੀਪਾਲ ਦੁਆਰਾ ਡਾਇਰੈਕਟ ਕੀਤੀ ਗਈ ਹੈ। ਮਨਦੀਪ ਇਸ ਤੋਂ ਪਹਿਲਾਂ 'ਸਾਡਾ ਹੱਕ', 'ਯੋਧਾ' ਅਤੇ 'ਏਕਮ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਇਸ ਫਿਲਮ 'ਚ ਮਿੰਟੂ ਦੀ ਭੂਮਿਕਾ 'ਚ ਦੇਵ ਖਰੌੜ ਨਜ਼ਰ ਆਉਣਗੇ। 'ਰੁਪਿੰਦਰ ਗਾਂਧੀ' ਤੇ 'ਰੁਪਿੰਦਰ ਗਾਂਧੀ 2' ਨੇ ਦੇਵ ਖਰੌੜ ਨੂੰ ਪੰਜਾਬੀ ਦੇ ਨਾਮੀ ਅਦਾਕਾਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ ਹੈ। ਉਮੀਦ ਹੈ ਕਿ ਉਹ ਇਸ ਫਿਲਮ 'ਚ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕਰੇਗਾ। ਦੇਵ ਤੋਂ ਇਲਾਵਾ ਇਸ ਫਿਲਮ 'ਚ ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ, ਕੁਲਜਿੰਦਰ ਸਿੱਧੂ, ਅਨੀਤਾ ਮੀਤ, ਜੱਗੀ ਖਰੌਡ, ਹਰਦੀਪ ਗਿੱਲ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਉਣਗੇ। 'ਡਾਕੂਆਂ ਦਾ ਮੁੰਡਾ' 10 ਅਗਸਤ ਨੂੰ ਦਸਤਖਤ ਦੇਵੇਗੀ ਅਤੇ ਇਹ ਫਿਲਮ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ 'ਚ ਕਿੰਨੀ ਸਫਲ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News