ਪਹਿਲਾਂ ਹੋਈਆਂ ਖੂਬ ਲੜਾਈਆਂ, ਫਿਰ ਇੰਝ ਕੁੜਮ ਬਣੇ ਦਲੇਰ ਮਹਿੰਦੀ ਤੇ ਹੰਸ ਰਾਜ ਹੰਸ

Monday, March 4, 2019 12:13 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਐਤਵਾਰ ਰਾਤ ਸੰਗੀਤ ਦੀ ਦੁਨੀਆ ਦੇ ਬਾਦਸ਼ਾਹ ਪੰਜਾਬੀ ਗਾਇਕ ਹੰਸ ਰਾਜ ਹੰਸ ਅਤੇ ਦਲੇਰ ਮਹਿੰਦੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਗਾਇਕ ਮੀਕਾ ਸਿੰਘ ਤੇ ਜਸਬੀਰ ਜੱਸੀ ਵੀ ਪਹੁੰਚੇ ਸਨ।

PunjabKesari

ਸੰਗੀਤਕਾਰਾਂ ਨਾਲ ਸਜੇ ਸ਼ੋਅ 'ਚ ਸੰਗੀਤ ਦੀ ਖੂਬਸੂਰਤ ਮਹਿਫਲ ਸਜੀ। ਇਸ ਦੌਰਾਨ ਕਪਿਲ ਸ਼ਰਮਾ ਨੇ ਕਿਹਾ ਹੰਸ ਰਾਜ ਹੰਸ ਤੇ ਦਲੇਰ ਮਹਿੰਦੀ ਜੀ ਸੰਗੀਤ ਦੀ ਦੁਨੀਆ ਦੇ ਬਾਦਸ਼ਾਹ ਹਨ ਪਰ ਦੋਵੇਂ ਕੁੜਮ ਵੀ ਹਨ ਪਰ ਇਹ ਰਿਸ਼ਤੇਦਾਰੀ ਕਿਵੇਂ ਬਣੀ? ਇਸ ਦੇ ਪਿੱਛੇ ਦੀ ਦਿਲਸਚਪ ਕਹਾਣੀ ਕੀ ਹੈ?

PunjabKesari
ਕਪਿਲ ਦੇ ਸਵਾਲ ਨੂੰ ਸੁਣ ਕੇ ਪਹਿਲਾਂ ਤਾਂ ਦਲੇਰ ਮਹਿੰਦੀ ਨੇ ਕਿਹਾ, ''ਮੈਂ ਹੰਸ ਰਾਜ ਹੰਸ ਜੀ ਦਾ ਬਹੁਤ ਵੱਡਾ ਫੈਨ ਰਿਹਾ ਹਾਂ। ਇਨ੍ਹਾਂ ਦੇ ਸ਼ੋਅ ਦੇਖਣ ਲਈ ਬਹੁਤ ਧੱਕੇ ਖਾਂਦੇ ਹਨ। ਅਸੀਂ ਰਿਸ਼ਤੇਦਾਰ ਬਣ ਗਏ, ਇਸ ਦੇ ਪਿੱਛੇ ਹੰਸ ਰਾਜ ਹੰਸ ਜੀ ਦੀ ਮਹਿਰਬਾਨੀ ਹੈ ਕਿ ਮੈਂ  ਇਨ੍ਹਾਂ ਅੱਗੇ ਆ ਕੇ ਬੇਨਤੀ ਕੀਤੀ ਅਤੇ ਇਨ੍ਹਾਂ ਨੇ ਸੁਣ ਲਈ।''

PunjabKesari

ਦਲੇਰ ਮਹਿੰਦੀ ਨੇ ਕਿਹਾ, ''ਮੇਰੀ ਬੇਟੀ ਅਜੀਤ ਕੌਰ ਮਹਿੰਦੀ ਨੇ ਕਿਹਾ, ਮੇਰਾ ਵਿਆਹ ਕਰ ਦਿਓ, ਇਸ 'ਤੇ ਮੈਂ ਕਿਹਾ, ਕਿਸ ਨਾਲ ਕਰਨਾ ਹੈ? ਉਹ ਬੋਲੀ ਜਿੱਥੇ ਤੁਸੀਂ ਚਾਹੋ। ਇਸ ਤੋਂ ਬਾਅਦ ਮੈਂ ਹੰਸ ਜੀ ਕੋਲ ਗਿਆ ਤੇ ਸਾਰੀ ਗੱਲ ਵਿਸਥਾਰ ਨਾਲ ਦਸੀ। ਉਨ੍ਹਾਂ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਤੇ ਆਪਣੇ ਬੇਟੇ ਨਾਲ ਮੇਰੀ ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਬੱਸ ਫਿਰ ਕੀ ਅਸੀਂ ਦੋਵੇਂ ਕੁੜਮ ਬਣ ਗਏ।''

PunjabKesari

ਦਲੇਰ ਮਹਿੰਦੀ ਦੀ ਗੱਲ ਸੁਣ ਕੇ ਹੰਸ ਰਾਜ ਹੰਸ ਜੀ ਨੇ ਕਿਹਾ, ''ਇਸ 'ਚ ਥੋੜਾ ਬਦਲਾਅ ਕਰਦਾ ਚਾਵਾਂਗਾ ਕਿ ਰਿਸ਼ਤੇ ਦੀ ਅਰਜੀ ਪਹਿਲਾਂ ਦਲੇਰ ਮਹਿੰਦੀ ਨੇ ਨਹੀਂ ਸਗੋਂ ਮੈਂ ਦਿੱਤੀ ਸੀ। ਮੈਨੂੰ ਅਜੀਤ ਕੌਰ ਨਾਂ ਦੀ ਪਰੀ ਮਿਲ ਗਈ ਹੈ। ਉਹ ਮੇਰੀ ਬੇਟੀ ਹੈ।''

PunjabKesari
ਦੱਸ ਦਈਏ ਕਿ ਹੰਸ ਰਾਜ ਹੰਸ ਦੇ ਬੇਟੇ ਨਵਰਾਜ ਹੰਸ ਤੇ ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਨੇ ਸਾਲ 2017 'ਚ ਵਿਆਹ ਕਰਵਾਇਆ ਸੀ। ਹੰਸ ਰਾਜ ਹੰਸ ਤੇ ਦਲੇਰ ਮਹਿੰਦੀ ਦੇ ਇਸ ਕਿੱਸੇ 'ਚ ਅਸਲੀ ਮੋੜ ਮੀਕਾ ਸਿੰਘ ਲੈ ਕੇ ਆਏ। ਉਨ੍ਹਾਂ ਨੇ ਕਿਹਾ, ''ਤੁਸੀਂ ਲੋਕਾਂ ਨੇ ਜਿਹੜਾ ਕਿੱਸਾ ਕੁੜਮ ਬਣਨ ਦਾ ਸੁਣਾਇਆ ਹੈ ਉਹ ਸੱਚ ਹੈ ਪਰ ਇਸ ਤੋਂ ਪਹਿਲਾਂ ਦੋਵਾਂ 'ਚ ਕਾਫੀ ਲੜਾਈਆਂ ਹੋਈਆਂ ਸਨ। ਇਹ ਕਿੱਸਾ ਮੈਂ ਸੁਣਾਉਂਦਾ ਹਾਂ।''

PunjabKesari
ਮੀਕਾ ਨੇ ਦੱਸਿਆ, ''ਇਕ ਵਾਰ ਹੰਸ ਰਾਜ ਹੰਸ ਤੇ ਦਲੇਰ ਮਹਿੰਦੀ ਜੀ ਦੋਵੇਂ ਸ਼ੋਅ ਕਰ ਰਹੇ ਸਨ। ਸਾਡੇ ਵੱਡੇ ਭਰਾ ਦਲੇਰ ਪਾਜੀ ਨੇ ਹੰਸ ਜੀ ਨੂੰ ਸ਼ੋਅ ਦੇ ਖਤਮ ਹੋਣ 'ਤੇ ਕਿਹਾ, ਤੁਹਾਡਾ ਧੰਨਵਾਦ। ਇਹ ਸ਼ੋਅ ਆਰਾਮ ਨਾਲ ਖਤਮ ਹੋ ਗਿਆ ਪਰ ਸ਼ੋਅ ਤੋਂ ਬਾਅਦ ਹੰਸ ਜੀ ਕੋਲ ਅੱਗ ਲਾਉਣ ਪਹੁੰਚੇ ਜਸਬੀਰ ਜੱਸੀ। ਇਨ੍ਹਾਂ ਨੇ ਹੰਸ ਰਾਜ ਹੰਸ ਨੂੰ ਕਿਹਾ, ਦਲੇਰ ਜੀ ਨੇ ਤੁਹਾਨੂੰ ਸੀਨੀਅਰ ਆਖ ਕੇ ਬੁੱਢਾ ਕਿਹਾ ਹੈ। ਇਸ ਤੋਂ ਬਾਅਦ ਦਲੇਰ ਤੇ ਹੰਸ ਜੀ ਖਟਾਸ ਆਈ। ਹੰਸ ਜੀ ਨੇ ਫੋਨ ਕਰਕੇ ਦਲੇਰ ਪਾਜੀ ਨੂੰ ਬਹੁਤ ਖਰੀਆਂ-ਖੋਟੀਆਂ ਸੁਣਾਈਆਂ।'' 

PunjabKesari
ਮੀਕਾ ਸਿੰਘ ਨੇ ਦੱਸਿਆ, ''ਇਹ ਸੁਣਨ ਤੋਂ ਬਾਅਦ ਦਲੇਰ ਭਾਜੀ ਤੇ ਹੰਸ ਰਾਜ ਹੰਸ ਜੀ 'ਚ ਕਾਫੀ ਲੜਾਈ ਹੋਈ। ਮੀਕਾ ਨੇ ਕਿਹਾ, ਦੋਵਾਂ ਦੀ ਲੜਾਈ ਦੀ ਵਜ੍ਹਾ ਜਾਣ ਲਈ ਮੈਂ ਹੰਸ ਜੀ ਨੂੰ ਫੋਨ ਲਾਇਆ, ਮੈਂ ਫੋਨ 'ਤੇ ਸਵਾਲ ਕੀਤਾ, ਕੀ ਜੱਸੀ ਆਇਆ ਸੀ ਤੁਹਾਡੇ ਕੋਲ। ਹੰਸ ਜੀ ਬੋਲੇ ਹਾਂ। ਬੱਸ ਇਹ ਸੁਣਦੇ ਹੀ ਸਮਝ ਆ ਗਈ ਕਿ ਇਨ੍ਹਾਂ 'ਚ ਅੱਗ ਲਾਉਣ ਵਾਲਾ ਜਸਬੀਰ ਜੱਸੀ ਹੀ ਹੈ। ਇਹ ਉਸ ਦਾ ਹੀ ਕੰਮ ਹੈ।'' ਇਸ ਤੋਂ ਬਾਅਦ ਮੀਕਾ ਨੇ ਦੱਸਿਆ ਕਿ ਲੜਾਈ ਕਰਵਾਉਣ ਤੋਂ ਬਾਅਦ ਜਸਬੀਰ ਜੱਸੀ ਜਲੰਧਰ ਤੋਂ ਦਿੱਲੀ ਭੱਜ ਗਿਆ ਪਰ ਹੰਸ ਜੀ ਤੇ ਦਲੇਰ ਭਾਜੀ ਨੇ ਇਕੱਠੇ ਬੈਠ ਕੇ ਗੱਲ ਨੂੰ ਸੁਲਝਾ ਲਿਆ, ਜਿਸ ਤੋਂ ਬਾਅਦ ਇਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਬਣ ਗਿਆ।''


Edited By

Sunita

Sunita is news editor at Jagbani

Read More