B'Day: ਇਸ ਸੁਪਰਹਿੱਟ ਗੀਤ ਨੇ ਦਲੇਰ ਮਹਿੰਦੀ ਨੂੰ ਰਾਤੋਂ-ਰਾਤ ਬਣਾਇਆ ਸਟਾਰ

8/18/2019 12:34:26 PM

ਮੁੰਬਈ(ਬਿਊਰੋ)—  ਆਪਣੇ ਗੀਤਾਂ ਨਾਲ ਲੋਕਾਂ ਨੂੰ ਥਿਰਕਾਉਣ 'ਤੇ ਮਜ਼ਬੂਰ ਕਰ ਦੇਣ ਵਾਲੇ ਪੰਜਾਬੀ ਗਾਇਕ ਦਲੇਰ ਮਹਿੰਦੀ ਜਦੋਂ ਵੀ ਕੁਝ ਕਰਦੇ ਹਨ ਤਾਂ ਉਹ ਹੱਟ ਕੇ ਹੁੰੰਦਾ ਹੈ। ਦਲੇਰ ਮਹਿੰਦੀ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਸ਼ਾਮਲ ਹੋ, ਜਿਨ੍ਹਾਂ ਦਾ ਚਾਰਮ ਲੋਕਾਂ ਦੇ ਦਿਲਾਂ 'ਚ ਅੱਜ ਵੀ ਕਾਇਮ ਹੈ।
PunjabKesari
ਜਾਣਕਾਰੀ ਮੁਤਾਬਕ ਦਲੇਰ ਇਕ ਮਸ਼ਹੂਰ ਭੰਗੜਾ ਅਤੇ ਪੌਪ ਸਿੰਗਰ ਹਨ, ਜਿਨ੍ਹਾਂ ਦਾ ਜਨਮ 18 ਅਗਸਤ ਨੂੰ ਪਟਨਾ 'ਚ ਹੋਇਆ ਸੀ। ਬਚਪਨ ਤੋਂ ਹੀ ਦਲੇਰ ਦੀਆਂ ਰਗਾਂ 'ਚ ਗਾਇਕੀ ਦੌੜਦੀ ਹੈ, ਜਿਸ ਦੀ ਵਜ੍ਹਾ ਉਨ੍ਹਾਂ ਦੇ ਮਾਤਾ-ਪਿਤਾ ਦਾ ਸੰਗੀਤ 'ਚ ਦਿਲਚਸਪੀ ਰਹਿਣਾ ਹੈ। ਇਸ ਤੋਂ ਇਲਾਵਾ ਉਹ ਮਸ਼ਹੂਰ ਸਿੰਗਰ ਅਤੇ ਹਿੰਦੀ ਗਾਇਕ ਮੀਕਾ ਦਾ ਵੱਡੇ ਭਰਾ ਹਨ।
PunjabKesari
ਦਲੇਰ ਮਹਿੰਦੀ ਨੇ ਆਪਣੀ ਜ਼ਿੰਦਗੀ  'ਚ ਕਈ ਉਤਾਰ-ਚੜਾਅ ਦੇਖੇ ਹਨ। ਸਿਰਫ 11 ਸਾਲ ਦੀ ਉਮਰ 'ਚ ਦਲੇਰ ਨੇ ਆਪਣਾ ਘਰ ਛੱਡ ਦਿੱਤਾ ਸੀ, ਜਿਸ ਦੀ ਮੁੱਖ ਵਜ੍ਹਾ ਗੋਰਖਪੁਰ ਦੇ ਰਹਿਣ ਵਾਲੇ ਉਸਤਾਦ ਅਲੀ ਖਾਨ ਸਾਹਿਬ ਤੋਂ ਸਿਖਿਆ ਲੈਣਾ ਸੀ। ਦਲੇਰ ਨੇ ਕਈ ਸਾਰੇ ਗੀਤ ਮਸ਼ਹੂਰ ਹੋਏ ਸਨ ਪਰ ਜਿਸ ਐਲਬਮ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ ਉਹ ਉਨ੍ਹਾਂ ਦੀ ਪਹਿਲੀ ਐਲਬਮ 'ਬੋਲੇ ਤਾ ਰਾ ਰਾ ਰਾ' ਸੀ।
PunjabKesari
ਇਸ ਐਲਬਮ ਦੇ ਬੋਲ ਨੂੰ ਦਲੇਰ ਨੇ ਇੰਨੇ ਦਿਲਕਸ਼ ਅੰਦਾਜ਼ 'ਚ ਗਾਇਆ ਕਿ ਉਨ੍ਹਾਂ ਨੂੰ ਨਾ ਸਿਰਫ ਮਿਊਜ਼ਿਕ ਇੰਡਸਟਰੀ 'ਚ ਪਛਾਣ ਮਿਲੀ ਬਲਕਿ ਉਹ ਮਿਊਜ਼ਿਕ ਸਟਾਰ ਵੀ ਬਣ ਗਏ ਸਨ ਅਤੇ ਉਨ੍ਹਾਂ ਦੀ ਇਸ ਐਲਬਮ ਦੀ 2 ਕਰੋੜ ਕਾਪੀਆਂ ਵਿਕੀਆਂ ਸਨ।
PunjabKesari
ਦਲੇਰ ਮਹਿੰਦੀ ਨੇ ਕਈ ਬਾਲੀਵੁੱਡ ਫਿਮਲਾਂ ਲਈ ਗੀਤ ਗਾਏ ਹਨ। ਜਿਵੇਂ ਕਿ 'ਮਕਬੂਲ', 'ਚੁੱਪਕੇ ਸੇ', 'ਰੰਗ ਦੇ ਬਸੰਤੀ', 'ਸਿੰਘ ਇਜ ਕਿੰਗ', 'ਖੱਟਾ ਮੀਠਾ', 'ਬਾਦਸ਼ਾਹ', 'ਬਾਹੂਬਲੀ 2' 'ਚ ਸ਼ਾਨਦਾਰ ਗੀਤ ਗਾਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News