B'day: ਸੁਪਰਹਿੱਟ ਗੀਤ 'ਬੋਲੋ ਤਾ ਰਾ ਰਾ' ਨੂੰ ਦਿਲਕਸ਼ ਅੰਦਾਜ਼ 'ਚ ਗਾ ਕੇ ਦਲੇਰ ਇੰਝ ਬਣੇ ਸਨ ਰਾਤੋਂ-ਰਾਤ ਸਟਾਰ

8/18/2017 10:11:40 AM

ਮੁੰਬਈ— ਆਪਣੇ ਗੀਤਾਂ ਨਾਲ ਲੋਕਾਂ ਨੂੰ ਥਿਰਕਾਉਣ 'ਤੇ ਮਜ਼ਬੂਰ ਕਰ ਦੇਣ ਵਾਲੇ ਪੰਜਾਬੀ ਗਾਇਕ ਦਲੇਰ ਮਹਿੰਦੀ ਜਦੋਂ ਵੀ ਕੁਝ ਕਰਦੇ ਹਨ ਤਾਂ ਉਹ ਹੱਟ ਕੇ ਹੁੰੰਦਾ ਹੈ। ਫਿਲ ਭਾਵੇਂ ਉਹ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬਾਹੂਬਲੀ2' 'ਚ ਉਨ੍ਹਾਂ ਦਾ ਗਾਇਆ ਹੋਇਆ ਗੀਤ 'ਸਾਹੋਰ' ਹੀ ਕਿਉਂ ਨਾ ਹੋਵੇ। ਦਲੇਰ ਮਹਿੰਦੀ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਸ਼ਾਮਲ ਹੋ, ਜਿਨ੍ਹਾਂ ਦਾ ਚਾਰਮ ਲੋਕਾਂ ਦੇ ਦਿਲਾਂ 'ਚ ਅੱਜ ਵੀ ਕਾਇਮ ਹੈ। 
ਜਾਣਕਾਰੀ ਮੁਤਾਬਕ ਦਲੇਰ ਇਕ ਮਸ਼ਹੂਰ ਭੰਗੜਾ ਅਤੇ ਪੌਪ ਸਿੰਗਰ ਹਨ, ਜਿਨ੍ਹਾਂ ਦਾ ਜਨਮ 18 ਅਗਸਤ ਨੂੰ ਪਟਨਾ 'ਚ ਹੋਇਆ ਸੀ। ਬਚਪਨ ਤੋਂ ਹੀ ਦਲੇਰ ਦੀਆਂ ਰਗਾਂ 'ਚ ਗਾਇਕੀ ਦੌੜਦੀ ਹੈ, ਜਿਸ ਦੀ ਵਜ੍ਹਾ ਉਨ੍ਹਾਂ ਦੇ ਮਾਤਾ-ਪਿਤਾ ਦਾ ਸੰਗੀਤ 'ਚ ਦਿਲਚਸਪੀ ਰਹਿਣਾ ਹੈ। ਇਸ ਤੋਂ ਇਲਾਵਾ ਉਹ ਮਸ਼ਹੂਰ ਸਿੰਗਰ ਅਤੇ ਹਿੰਦੀ ਗਾਇਕ ਮੀਕਾ ਦਾ ਵੱਡੇ ਭਰਾ ਹਨ। ਦਲੇਰ ਮਹਿੰਦੀ ਨੇ ਆਪਣੀ ਜ਼ਿੰਦਗੀ  'ਚ ਕਈ ਉਤਾਰ-ਚੜਾਅ ਦੇਖੇ ਹਨ। ਸਿਰਫ 11 ਸਾਲ ਦੀ ਉਮਰ 'ਚ ਦਲੇਰ ਨੇ ਆਪਣਾ ਘਰ ਛੱਡ ਦਿੱਤਾ ਸੀ, ਜਿਸ ਦੀ ਮੁੱਖ ਵਜ੍ਹਾ ਗੋਰਖਪੁਰ ਦੇ ਰਹਿਣ ਵਾਲੇ ਉਸਤਾਦ ਅਲੀ ਖਾਨ ਸਾਹਿਬ ਤੋਂ ਸਿਖਿਆ ਲੈਣਾ ਸੀ। ਦਲੇਰ ਨੇ ਕਈ ਸਾਰੇ ਗੀਤ ਮਸ਼ਹੂਰ ਹੋਏ ਸਨ ਪਰ ਜਿਸ ਐਲਬਮ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ ਉਹ ਉਨ੍ਹਾਂ ਦੀ ਪਹਿਲੀ ਐਲਬਮ 'ਬੋਲੇ ਤਾ ਰਾ ਰਾ ਰਾ' ਸੀ। ਇਸ ਐਲਬਮ ਦੇ ਬੋਲ ਨੂੰ ਦਲੇਰ ਨੇ ਇੰਨੇ ਦਿਲਕਸ਼ ਅੰਦਾਜ਼ 'ਚ ਗਾਇਆ ਕਿ ਉਨ੍ਹਾਂ ਨੂੰ ਨਾ ਕੇਵਲ ਮਿਊਜ਼ਿਕ ਇੰਡਸਟਰੀ 'ਚ ਪਛਾਣ ਮਿਲੀ ਬਲਕਿ ਉਹ ਮਿਊਜ਼ਿਕ ਸਟਾਰ ਵੀ ਬਣ ਗਏ ਸਨ ਅਤੇ ਉਨ੍ਹਾਂ ਦੀ ਇਸ ਐਲਬਮ ਦੀ 2 ਕਰੋੜ ਕਾਪੀਆਂ ਵਿਕੀਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News