7 ਸਾਲ ਦੇ ਆਲੋਕ ਨੇ ਜਿੱਤਿਆ 'ਡਾਂਸ ਦੀਵਾਨੇ' ਦਾ ਖਿਤਾਬ, ਮਿਲੇ 10 ਲੱਖ ਰੁਪਏ

9/16/2018 2:35:21 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਮਸ਼ਹੂਰ ਸ਼ੋਅ 'ਡਾਂਸ ਦੀਵਾਨੇ' ਦਾ ਫਾਈਨਲ ਹੋ ਗਿਆ ਹੈ। ਇਸ ਸ਼ੋਅ 'ਚ ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਵੱਖ-ਵੱਖ ਜਨਰੇਸ਼ਨ ਦੇ ਹੁਨਰਮੰਦ ਲੋਕ ਇਕ ਹੀ ਸਟੇਜ 'ਤੇ ਨਜ਼ਰ ਆਏ। ਇਸ ਸ਼ੋਅ ਨੂੰ ਜਨਰੇਸ਼ਨ 1 ਦੇ ਜੇਤੂ ਆਲੋਕ ਸ਼ਾਹ ਨੇ ਜਿੱਤਿਆ। ਇਸ ਨਾਲ ਉਸ ਨੂੰ 10 ਲੱਖ ਇਨਾਮ ਵਜੋਂ ਦਿੱਤਾ ਗਿਆ। ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਇਸ ਸ਼ੋਅ ਨੂੰ ਜੱਜ ਕਰ ਰਹੀ ਸੀ। ਆਲੋਕ ਨੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਸ਼ੋਅ ਦੇ ਜੱਜਾਂ ਤੱਕ ਸਭ ਨੂੰ ਦੀਵਾਨਾ ਬਣਾ ਲਿਆ ਸੀ। ਆਪਣੀ ਜਨਰੇਸ਼ਨ 'ਚ ਆਲੋਕ ਟਾਪ 'ਚ ਰਹੇ, ਉੱਥੇ ਹੀ ਦੂਜੇ ਨੰਬਰ 'ਤੇ ਕਿਸ਼ਨ ਬਿਲਾਗਲੀ ਅਤੇ ਤੀਜੇ ਨੰਬਰ 'ਤੇ ਦੀਨਾਨਾਥ ਜੇਤੂ ਰਹੇ।

PunjabKesari

ਕੌਣ ਹੈ ਆਲੋਕ?
ਸ਼ੋਅ ਦੀ ਸ਼ੁਰੂਆਤ ਤੋਂ ਹੀ ਆਲੋਕ ਦੀ ਲੋਕਪ੍ਰਿਯਤਾ ਵੱਧਦੀ ਗਈ, ਜਿਸ ਦਾ ਫਾਇਦਾ ਉਸ ਨੂੰ ਫਿਨਾਲੇ 'ਚ ਹੋਇਆ। ਕੋਲਕਾਤਾ ਦੇ ਰਹਿਣ ਵਾਲਾ ਆਲੋਕ ਆਪਣੇ ਸ਼ਾਨਦਾਰ ਡਾਂਸ ਸਟੈੱਪ ਲਈ ਜਾਣਿਆ ਜਾਂਦਾ ਹੈ। ਉਹ 4 ਸਾਲ ਦੀ ਉਮਰ ਤੋਂ ਹੀ ਡਾਂਸ ਸਿੱਖ ਰਿਹਾ ਸੀ। ਛੋਟੀ ਜਿਹੀ ਉਮਰ 'ਚ ਜਿਸ ਤਰ੍ਹਾਂ ਦਾ ਹੁਨਰ ਅਤੇ ਐਨਰਜੀ ਆਲੋਕ ਕੋਲ ਹੈ, ਉਹ ਬਹੁਤ ਘੱਟ ਲੋਕਾਂ 'ਚ ਹੁੰਦੀ ਹੈ। ਇਸ ਨੂੰ ਦੇਖ ਸ਼ੋਅ 'ਚ ਆਏ ਕਈ ਮਹਿਮਾਨ ਵੀ ਹੈਰਾਨ ਰਹਿ ਗਏ। ਆਲੋਕ ਦੇ ਮਾਤਾ-ਪਿਤਾ ਕੱਪੜੇ ਵੇਚਣ ਦਾ ਕੰਮ ਕਰਦੇ ਹਨ। ਆਰਥਿਕ ਸਥਿਤੀ ਚੰਗੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਆਲੋਕ ਦੇ ਸੁਪਨੇ ਨੂੰ ਪੂਰਾ ਕਰਨ ਦੀ ਹਰ ਕੋਸ਼ਿਸ਼ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News