ਡਾਂਸ ਇੰਡੀਆ ਡਾਂਸ: ਕੋਰੀਓਗਰਾਫ ਨੇ ਸਲਮਾਨ 'ਤੇ ਲਗਾਏ ਛੇੜਛਾੜ ਦੇ ਦੋਸ਼

Saturday, February 2, 2019 3:21 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਇਕ ਕੋਰੀਓਗਰਾਫਰ ਨੇ 'ਡਾਂਸ ਇੰਡੀਆ ਡਾਂਸ' ਸ਼ੋਅ ਦੇ ਡਾਂਸਰ ਸਲਮਾਨ ਯੁਸੂਫ ਖਾਨ 'ਤੇ ਛੇੜਛਾੜ ਦਾ ਕੇਸ ਦਰਜ ਕਰਾਇਆ ਹੈ। ਮੁੰਬਈ ਦੇ ਓਸ਼ੀਵਾੜਾ ਪੁਲਸ ਸ‍ਟੇਸ਼ਨ 'ਚ ਦਰਜ ਕਰਾਏ ਗਏ ਕੇਸ 'ਚ ਦੋਸ਼ ਲਗਾਇਆ ਗਿਆ ਹੈ ਓਸ਼ੀਵਾੜਾ ਸਥਿਤ ਇਕ ਕਾਫੀ ਹਾਊਸ 'ਚ ਸਲਮਾਨ ਨੇ ਕੋਰੀਓਗਰਾਫਰ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੋਸ਼ ਤੋਂ ਬਾਅਦ ਪੁਲਸ ਨੇ ਧਾਰਾ 354 ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਡਾਂਸਰ ਦੀ ਤਲਾਸ਼ 'ਚ ਲੱਗ ਗਈ ਹੈ।
PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ 'ਚ ਕਈ ਸਿਤਾਰਿਆਂ 'ਤੇ ਛੇੜਛਾੜ ਅਤੇ # Me“oo ਵਰਗੇ ਦੋਸ਼ ਲੱਗ ਚੁੱਕੇ ਹਨ। ਹਾਲ ਹੀ 'ਚ ਮਹਿਲਾ ਨੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਅਤੇ ਫਿਲ‍ਮ ਨਿਰਦੇਸ਼ਕ ਭੂਸ਼ਣ ਕੁਮਾਰ 'ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਸੀ।
PunjabKesari
ਮਹਿਲਾ ਨੇ ਭੂਸ਼ਣ ਕੁਮਾਰ ਅਤੇ ਉਨ੍ਹਾਂ ਦੇ ਚਾਚਾ ਕ੍ਰਿਸ਼ਣ ਕੁਮਾਰ ਖਿਲਾਫ ਇਹ ਸ਼ਿਕਾਇਤ ਮੁੰਬਈ ਦੇ ਓਸ਼ੀਵਾੜਾ ਪੁਲਸ ਸਟੇਸ਼ਨ 'ਚ ਹੀ ਦਰਜ ਕਰਾਈ ਸੀ ਪਰ ਕੁਝ ਹੀ ਘੰਟਿਆਂ ਬਾਅਦ ਮਹਿਲਾ ਨੇ ਸ਼ਿਕਾਇਤ ਵਾਪਸ ਲੈਂਦੇ ਹੋਏ ਮੁਆਫੀ ਮੰਗੀ ਸੀ ਹਾਲਾਂਕਿ ਓਸ਼ੀਵਾੜਾ ਪੁਲਸ ਸਟੇਸ਼ਨ ਦੁਆਰਾ ਸੂਚਿਤ ਕੀਤਾ ਗਿਆ, ਮਹਿਲਾ ਨੇ ਉਨ੍ਹਾਂ ਦੋਵਾਂ ਖਿਲਾਫ ਝੂਠੀ ਸ਼ਿਕਾਇਤ ਵਾਪਸ ਲੈ ਲਈ ਸੀ।


About The Author

manju bala

manju bala is content editor at Punjab Kesari