'ਡਾਂਸ ਇੰਡੀਆ ਡਾਂਸ' ਦੀ ਇਸ ਮੁਕਾਬਲੇਬਾਜ 'ਤੇ ਸਿਰਫਿਰੇ ਨੇ ਕੀਤਾ ਐਸਿਡ ਹਮਲਾ, ਹਾਲਤ ਗੰਭੀਰ

9/19/2018 1:27:14 PM

ਇੰਦੌਰ(ਬਿਊਰੋ) — ਮਸ਼ਹੂਰ ਟੀ. ਵੀ. ਸ਼ੋਅ 'ਡਾਂਸ ਇੰਡੀਆ ਡਾਂਸ' ਦੀ ਮੁਕਾਬਲੇਬਾਜ਼ 'ਤੇ ਇਕ ਸਿਰਫਿਰੇ ਨੇ ਐਸਿਡ ਅਟੈਕ ਕਰ ਦਿੱਤਾ। ਇਹ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਕਿਸੇ ਕੰਮ ਕਾਰਨ ਘਰ ਤੋਂ ਬਾਹਰ ਗਈ ਸੀ। ਇਸ ਦੌਰਾਨ ਸੋਨੂੰ ਨਾਂ ਦੇ ਇਕ ਸਿਰਫਿਰੇ ਨੇ ਉਸ 'ਤੇ ਤੇਜ਼ਾਬੀ ਹਮਲਾ ਕਰ ਦਿੱਤਾ। ਇਸ ਘਟਨਾ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਇਸ ਪੂਰੀ ਵਾਰਦਾਤ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੀੜਤਾ ਨੂੰ ਇੰਦੌਰ ਦੇ ਅਰਵਿੰਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ 21 ਸਾਲ ਦੀ ਪੀੜਤਾ ਪੇਸ਼ੇ ਤੋਂ ਡਾਂਸਰ ਹੈ। ਕੁਝ ਹੀ ਘੰਟਿਆਂ ਬਾਅਦ ਉਹ ਇਕ ਕਨਸਰਟ ਲਈ ਅਮਰੀਕਾ ਰਵਾਨਾ ਹੋਣ ਵਾਲੀ ਸੀ। ਫਿਲਹਾਲ ਪੁਲਸ ਨੇ ਫਰਾਰ ਸਿਰਫਿਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤਾ ਦੋਸ਼ੀ ਸੋਨੂੰ ਨੂੰ ਕਾਫੀ ਸਮੇਂ ਤੋਂ ਜਾਣਦੀ ਸੀ। ਘਟਨਾ ਤੋਂ ਪਹਿਲਾਂ ਦੋਸ਼ੀ ਨੇ ਪੀੜਤਾ ਨੂੰ ਖੁਦ ਫੋਨ ਕਰਕੇ ਬੁਲਾਇਆ ਸੀ। ਪੀੜਤਾ ਦੇ ਚਿਹਰੇ 'ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਅੱਖਾਂ 'ਤੇ ਕਾਫੀ ਅਸਰ ਪਿਆ ਹੈ। ਦੂਜੇ ਪਾਸੇ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਵੀ ਆਪਣੇ ਬਿਆਨ 'ਚ ਕਿਹਾ ਕਿ ਸੋਨੂੰ ਨੇ ਉਸ ਨੂੰ ਘਰ ਬੁਲਾਇਆ ਅਤੇ ਫਿਰ ਨਕਾਬਪੋਸ਼ ਬਣ ਕੇ ਆਏ ਸੋਨੂੰ ਨੇ ਉਸ 'ਤੇ ਐਸਿਡ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਨੇੜੇ ਦੇ ਸੀ. ਸੀ. ਟੀ. ਵੀ. 'ਚ ਰਿਕਾਰਡ ਹੋ ਗਈ ਹੈ। ਪੁਲਸ ਆਪਣੀ ਜਾਂਚ ਕਰ ਰਹੀ ਹੈ ਕਿ ਪੀੜਤ ਲੜਕੀ 'ਤੇ ਤੇਜ਼ਾਬ ਨਾਲ ਨਹੀਂ ਸਗੋਂ ਕਿਸੇ ਕੈਮੀਕਲ ਨਾਲ ਹਮਲਾ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News