ਰਿਐਲਿਟੀ ਸ਼ੋਅ 'ਡਾਂਸ ਪਲੱਸ 4' ਦੇ ਜੇਤੂ ਬਣੇ ਚੇਤਨ
2/3/2019 10:39:33 AM
ਮੁੰਬਈ(ਬਿਊਰੋ)—'ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ 4' ਦੇ ਜੇਤੂ ਦੀ ਘੋਸ਼ਣਾ ਹੋ ਚੁੱਕੀ ਹੈ। ਚੇਤਨ ਸਾਲੁੰਖੇ ਇਸ ਡਾਂਸ਼ ਸ਼ੋਅ ਦੇ ਜੇਤੂ ਘੋਸ਼ਿਤ ਕੀਤੇ ਗਏ ਹਨ। ਸ਼ੋਅ ਦੇ ਫਾਈਨਲ 'ਚ ਚਾਰ ਪ੍ਰਤੀਯੋਗੀ ਪਹੁੰਚੇ ਸਨ। ਇਨ੍ਹਾਂ ਦਾ ਨਾਮ ਵਰਤਿਕਾ ਝਾਅ, ਚੇਤਨ ਸਾਲੁੰਖੇ, ਵੀ ਅਨਬੀਟੇਬਲ ਅਤੇ ਸੂਜਨ-ਆਂਚਲ ਸਨ। ਸ਼ੋਅ ਦੇ ਗਰੈਂਡ ਫਿਨਾਲੇ 'ਚ ਧਰਮੇਸ਼, ਪੁਨੀਤ ਜੇ ਪਾਠਕ ਅਤੇ ਸ਼ਕਤੀ ਮੋਹਨ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੰਦੇ ਨਜ਼ਰ ਆਏ।
ਇਸ ਤੋਂ ਇਲਾਵਾ ਮਾਧੁਰੀ ਦਿਕਸ਼ਿਤ ਨੇ ਵੀ ਆਪਣੀ ਪਰਫਾਰਮੈਨਸ ਨਾਲ ਸ਼ੋਅ 'ਚ ਸਮਾਂ ਬੰਨ੍ਹਿਆ। ਇਸ ਤੋਂ ਪਹਿਲਾਂ ਸ਼ੋਅ ਦੇ ਗਰੈਂਡ ਫਿਨਾਲੇ ਦੀ ਇਕ ਵੀਡੀਓ ਕਲਿੱਪ 'ਚ ਮਾਧੂਰੀ, ਅਨਿਲ ਕਪੂਰ ਨਾਲ ਗੀਤ 'ਚਨੇ ਕੇ ਖੇਤ ਮੇਂ' 'ਤੇ ਪਰਫਾਰਮ ਕਰਦੀ ਨਜ਼ਰ ਆਈ। ਇਸ ਗਰੈਂਡ ਫਿਨਾਲੇ 'ਚ ਕਈ ਸਿਤਾਰੇ ਨਜ਼ਰ ਆਏ ਸਨ। ਇਨ੍ਹਾਂ 'ਚ ਮਾਧੂਰੀ ਦਿਕਸ਼ਿਤ, ਅਨਿਲ ਕਪੂਰ, ਕੁਮਾਰ ਸਾਨੂ, ਅੰਕਿਤਾ ਲੋਖੰਡੇ, ਨੋਰਾ ਅਤੇ ਮੌਨੀ ਰਾਏ ਵਰਗੇ ਸਿਤਾਰੇ ਸ਼ਾਮਿਲ ਹਨ। ਮਾਧੂਰੀ, ਅਨਿਲ ਕਪੂਰ ਅਤੇ ਰਿਤੇਸ਼ ਦੇਸ਼ਮੁਖ ਆਪਣੀ ਫਿਲਮ 'ਟੋਟਲ ਧਮਾਲ' ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਇਸ ਤੋਂ ਇਲਾਵਾ ਸ਼ੋਅ 'ਤੇ ਅਜੈ ਦੇਵਗਨ ਵੀ ਪਰਫਾਰਮ ਕਰਦੇ ਨਜ਼ਰ ਆਏ ਸਨ।
ਜਿੱਥੇ ਇਸ ਸ਼ੋਅ 'ਚ ਰੈਮੋ ਡਿਸੂਜ਼ਾ ਸੁਪਰ ਜੱਜ ਦੇ ਤੌਰ 'ਤੇ ਨਜ਼ਰ ਆਏ। ਉੱਥੇ ਹੀ ਸ਼ਕਤੀ ਮੋਹਨ, ਪੁਨੀਤ ਜੇ ਪਾਠਕ ਅਤੇ ਧਰਮੇਸ਼ ਨੇ ਆਪਣੀ-ਆਪਣੀ ਟੀਮ ਦੇ ਸਲਾਹਕਾਰ ਸਨ। ਮੰਨਿਆ ਜਾ ਰਿਹਾ ਸੀ ਕਿ ਵਰਤਿਕਾ ਵੀ ਇਸ ਸ਼ੋਅ ਨੂੰ ਜਿੱਤਣ ਦੀ ਮਜਬੂਤ ਦਾਅਵੇਦਾਰਾਂ 'ਚੋਂ ਸੀ। ਉਨ੍ਹਾਂ ਨੇ 12 ਸਾਲ ਦੀ ਉਮਰ ਤੋਂ ਹੀ ਡਾਂਸ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਵਰਤਿਕਾ ਦੇ ਡਾਂਸਿੰਗ ਟੈਲੇਂਟ ਨੂੰ ਸਪੋਰਟ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ