ਸ਼ੋਅਜ਼ ਨੂੰ ਲੈ ਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਨਿੱਜੀ ਚੈਨਲਾਂ ਨੂੰ ਕੀਤਾ ਚੌਕਸ

6/19/2019 9:32:54 AM

ਨਵੀਂ ਦਿੱਲੀ (ਬਿਊਰੋ) — ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸਾਰੇ ਨਿੱਜੀ ਸੈਟੇਲਾਈਟ ਚੈਨਲਾਂ ਨੂੰ ਕਿਹਾ ਹੈ ਕਿ ਉਹ ਡਾਂਸ ਰਿਐਲਟੀ ਸ਼ੋਅ ਅਤੇ ਹੋਰ ਪ੍ਰੋਗਰਾਮਾਂ 'ਚ ਬੱਚਿਆਂ ਨੂੰ ਅਸ਼ਲੀਲ ਅਤੇ ਭੱਦੇ ਤਰੀਕੇ ਨਾਲ ਦਿਖਾਉਣ ਤੋਂ ਬਚਣ। ਸੂਚਨਾ ਅਤੇ ਪ੍ਰਸਾਰਣ (ਆਈ. ਬੀ.) ਮੰਤਰਾਲਾ ਨੇ ਇਹ ਦੇਖਿਆ ਕਿ ਵੱਖ-ਵੱਖ ਡਾਂਸ ਰਿਐਲਟੀ ਟੀ. ਵੀ. ਸ਼ੋਅ 'ਚ ਛੋਟੇ ਬੱਚਿਆਂ ਨੂੰ ਅਜਿਹਾ ਡਾਂਸ ਕਰਦੇ ਹੋਏ ਦਿਖਾਇਆ ਜਾਂਦਾ ਹੈ, ਜਿਸ ਨੂੰ ਫਿਲਮਾਂ ਜਾਂ ਮਨੋਰੰਜਨ ਦੇ ਹੋਰ ਮਾਧਿਅਮਾਂ 'ਚ ਬਾਲਗਾਂ 'ਤੇ ਫਿਲਮਾਇਆ ਗਿਆ ਹੈ।

ਮੰਤਰਾਲਾ ਵਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ ਅਜਿਹੇ (ਡਾਂਸ) ਮੂਵਜ਼ ਅਕਸਰ ਭੱਦੇ ਅਤੇ ਉਮਰ ਦੇ ਹਿਸਾਬ ਨਾਲ ਗਲਤ ਹੁੰਦੇ ਹਨ। ਬੱਚਿਆਂ 'ਤੇ ਇਨ੍ਹਾਂ ਦਾ ਗਲਤ ਪ੍ਰਭਾਵ ਪੈ ਸਕਦਾ ਹੈ, ਬੇਹੱਦ ਘੱਟ ਅਤੇ ਸਿੱਖਣ ਦੀ ਉਮਰ 'ਚ ਉਨ੍ਹਾਂ 'ਤੇ ਖਰਾਬ ਪ੍ਰਭਾਵ ਹੋ ਸਕਦਾ ਹੈ। ਸਾਰੇ ਚੈਨਲਾਂ ਨੂੰ ਭੇਜੀ ਗਈ ਸਲਾਹ 'ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਕਿਹਾ ਕਿ ਸਾਰੇ ਨਿੱਜੀ ਸੈਟੇਲਾਈਟ ਚੈਨਲਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੇਬਲ ਟੀ. ਵੀ. ਨੈੱਟਵਰਕ ਐਕਟ 1995 ਤਹਿਤ ਤੈਅ ਪ੍ਰੋਗਰਾਮ ਅਤੇ ਵਿਗਿਆਪਨ ਕੋਡ ਦੀ ਵਿਵਸਥਾ ਦੀ ਪਾਲਣਾ ਕਰਨਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News