Movie Review: ਬਾਪ-ਬੇਟੀ ਦੇ ਰਿਸ਼ਤੇ ਨੂੰ ਦਰਸ਼ਾਉਂਦੀ ਹੈ ਫਿਲਮ ''ਦੰਗਲ''

12/23/2016 7:19:36 AM

ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਫਿਲਮ ''ਦੰਗਲ'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਪਹਿਲਵਾਨੀ ਅਤੇ ਹਰਿਆਣਾ ਦੇ ਪਹਿਲਾਵਾਨ ਮਹਾਵੀਰ ਸਿੰਘ ਫੋਗਟ ਦੀ ਜ਼ਿੰਦਗੀ ''ਤੇ ਅਧਾਰਿਤ ਬਣਾਈ ਗਈ ਹੈ। ਇਸ ਫਿਲਮ ''ਚ ਆਮਿਰ ਮਹਾਵੀਰ ਫੋਗਟ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਤੋਂ ਇਲਾਵਾ ਸਾਕਸ਼ੀ ਤੰਵਰ, ਫਾਤਿਮ ਸਨਾ ਸ਼ੇਖ, ਸਾਨਿਆ ਮਲਹੋਤਰਾ, ਜਾਇਰਾ ਵਸੀਮ, ਸੁਹਾਨੀ ਭਟਨਾਗਰ, ਅਪਾਰਸ਼ਕਤੀ ਖੁਰਾਣਾ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਇਸ ਫਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ..
ਕਹਾਣੀ
- ਫਿਲਮ ''ਦੰਗਲ'' ਹਰਿਆਣਾ ਦੇ ਪਹਿਲਵਾਨ ਮਹਾਵੀਰ ਸਿੰਘ ਫੋਗਟ ਦੀ ਜ਼ਿੰਦਗੀ ''ਤੇ ਅਧਾਰਿਤ ਫਿਲਮ ਹੈ। ਇਕ ਬੇਟੇ ਦੀ ਚਾਹਤ ''ਚ ਮਹਾਵੀਰ ਸਿੰਘ ਫੋਗਟ ਦੀ ਚਾਰ ਬੇਟੀਆਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਉਹ ਆਪਣੇ ਸੁਪਨਿਆਂ ਨੂੰ ਆਪਣੇ ਬੇਟੇ ਦੁਆਰਾ ਸਕਾਰ ਕਰਨਾ ਚਾਹੁੰਦਾ ਹੋ ਪਰ ਬੇਟੀਆਂ ਦੀ ਅਹਿਮੀਅਤ ਉਸ ਸਮੇਂ ਮਹਾਵੀਰ ਨੂੰ ਪਤਾ ਚੱਲਦੀ ਹੈ ਜਦੋ ਉਸ ਦੀਆਂ ਬੇਟੀਆਂ ਕਿ ਮੁੰਡੇ ਨੂੰ ਕੁੱਟ ਕੇ ਘਰ ਆ ਜਾਂਦੀਆਂ ਹਨ। ਇਸ ਤੋਂ ਬਾਅਦ ਮਹਾਵੀਰ ਸਿੰਘ ਆਪਣੀ ਬੇਟੀ ਗੀਤਾ ਅਤੇ ਬਬੀਤਾ ਨੂੰ ਕੁਸ਼ਤੀ ਦੇ ਗੁਣ ਸਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਰੈਸਲਿੰਗ ਦਾ ਚੈਪੀਅਨ ਬਣਾਉਦੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਰਸਤੇ ''ਚ ਆਉਣ ਵਾਲੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਫਿਲਮ ''ਚ ਕਈ ਵਧੀਆ ਡਾਇਲਾਗ ਹਨ ਜਿਵੇ..ਮੈਡਲਿਸਟ ਪੇੜ ਪਰ ਨਹੀਂ ਉਗਤੇ, ਉਨ੍ਹੇ ਬਣਾਨਾ ਪੜਤਾ ਹੈ ਪਿਆਰ ਸੇ, ਮਹਿਨਤ ਸੇ, ਲਗਨ ਸੇ.. ਇਸ ਫਿਲਮ ਦੀ ਇਹ ਇਕ ਲਾਈਨ ਆਪਣੇ ਆ ''ਚ ਸਾਰੇ ਦਰਦ ਬਿਆਨ ਕਰ ਜਾਂਦੀ ਹੈ। ਬਾਪ-ਬੇਟੀ ਦੇ ਰਿਸ਼ਤੇ ''ਤੇ ਅਧਾਰਿਤ ਇਸ ਫਿਲਮ ''ਚ ਪਿਆਰ ਤਕਰਾਰ ਅਤੇ ਨਰਾਜ਼ਗੀ ਸਭ ਕੁਝ ਦਰਸਾਉਂਦੀ ਹੈ।
ਸੀਨਜ਼
- ਫਿਲਮ ''ਚ ਰੈਸਲਿੰਗ ਦੇ ਕੁਝ ਇਸ ਤਰ੍ਹਾਂ ਦੇ ਸੀਨ ਹਨ, ਸ਼ਾਟਸ ਹਨ, ਜਿਨ੍ਹਾਂ ਨੂੰ ਦੇਖਦੇ ਸਮੇਂ ਜੋ ਤੁਹਾਨੂੰ ਕਰ ਜਾਣਗੇ। ਫਿਲਮ ਦੇ ਇਕ ਸੀਨ ''ਚ ਦਿਖਾਇਆ ਗਿਆ ਹੈ ਕਿ ਮਹਾਵੀਰ ਸਿੰਘ ਫੋਗਟ ਅਤੇ ਉਨ੍ਹਾਂ ਦੀ ਬੇਟੀ ਗੀਤਾ ਦੇ ਵਿਚਕਾਰ ਕਈ ਸੀਨ ਦੇਖ ਕੇ ਆਪਣੇ ਦਿਲਾਂ ਦੀਆਂ ਧੜਕਣਾ ਰੱਕ ਜਾਣਗੀਆਂ ਕਿਉਂਕਿ ਉਹ ਕਿਵੇਂ ਆਪਣੀਆਂ ਬੇਟੀਆਂ ਨੂੰ ਇਸ ਪਹਿਲਵਾਨੀ ਦੇ ਗੁਣ ਸਿਖਾਉਂਦੇ ਨਜ਼ਰ ਆਉਂਦੇ ਨਜ਼ਰ ਆਉਣਗੇ।
ਕਿਰਦਾਰਾਂ ਬਾਰੇ
ਇਸ ਫਿਲਮ ''ਚ ਆਪਣੀ ਬਿਹਤਰ ਐਕਟਿੰਗ ਨਾਲ ਆਮੀਰ ਖ਼ਾਨ ਨੇ ਇਹ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਫਿਲਮ ਲਈ ਆਪਣਾ ਭਾਰ ਵੀ ਵਧਾਇਆ ਹੈ। ਫਿਲਮ ''ਚ ਚਾਰ ਬੇਟੀਆਂ ਦੇ ਕਿਰਦਾਰਾਂ ''ਚ ਗੀਤਾ ਅਤੇ ਬਬੀਤਾ ਦੇ ਬਚਪਨ ਦੇ ਕਿਰਦਾਰ ਜਾਇਰਾ ਵਸੀਮ ਅਤੇ ਸੁਹਾਨੀ ਭਟਨਾਗਰ ਨੇ ਨਿਭਾਇਆ ਹੈ ਤਾਂ ਉੁੱਥੇ ਵੱਡੀਆਂ ਹੋਣ ਤੋਂ ਬਾਅਦ ਵੀ ਭੂਮਿਕਾ ਫਾਤਿਮਾ ਸਨਾ ਖ਼ਾਨ ਸ਼ੇਖ ਅਤੇ ਸਾਨਿਆ ਮਲਹੋਤਰਾ ਨੇ ਕੀਤਾ ਹੈ। ਜੇਕਰ ਜਾਇਰਾ ਦੀ ਗੱਲ ਨਾ ਕਰੀਏ ਤਾਂ ਬੇਮਾਨੀ ਹੋਵੇਗੀ। ਜਾਇਰਾ ਨੇ ਗੀਤਾ ਦੀ ਭੂਮਿਕਾ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਇਸ ਫਿਲਮ ''ਚ ਸਿਰਫ ਆਮਿਰ ਨੇ ਹੀ ਵਧੀਆ ਕਿਰਦਾਰ ਨਹੀਂ ਨਿਭਾਇਆ, ਬਲਕਿ ਚਾਰਾਂ ਬੇਟੀਆਂ ਨੇ ਬਹੁਤ ਵਧੀਆ ਇਨ੍ਹਾਂ ਕਿਰਦਾਰਾਂ ''ਚ ਜਾਨ ਪਾਈ ਹੈ।
ਮਿਊਜ਼ਿਕ
- ਇਸ ਫਿਲਮ ''ਚ ਪ੍ਰੀਤਮ ਨੇ ਸ਼ਾਨਦਾਰ ਮਿਊਜ਼ਿਕ ਦਿੱਤਾ ਹੈ ਅਤੇ ਅਮਿਤਾਭ ਭਟਾਚਾਰੀਆ ਨੇ ਗਾਣਿਆ ਦੇ ਬੋਲ ਲਿਖੇ ਹਨ। ਸਾਰੇ ਗਾਣੇ ਬਹੁਤ ਹੀ ਸ਼ਾਨਦਾਰ ਹਨ, ''ਹਾਨੀਕਾਰਕ ਬਾਪੂ'', ''ਥਾਕੜ'', ''ਗਿਲਹਰੀਆਂ'' ਪਹਿਲਾਂ ਹੀ ਬਹੁਤ ਲੋਕਾਂ ਵਲੋਂ ਪਸੰਦ ਕੀਤੇ ਜਾ ਰਹੇ ਹਨ, ਜੋ ਕਿ ਬਹੁਤ ਮਸ਼ਹੂਰ ਹੋ ਗਏ ਹਨ। ਅਰਿਜੀਤ ਦੀ ਅਵਾਜ਼ ''ਚ ਇਕ ਗਾਣਾ ਹੈ, ''ਨੈਨਾ'' ਜੋ ਕਿ ਬਹੁਤ ਭਾਵਨਾਤਮਕ ਹੈ।
ਸਭ ਪਰੇਸ਼ਾਨੀਆਂ ਨੂੰ ਕੁਝ ਸਮੇਂ ਲਈ ਭੁਲਾ ਦਿੰਦੀ ਫਿਲਮ ''ਦੰਗਲ''
-ਇਹ ਫਿਲਮ ਮਹਾਵੀਰ ਸਿੰਘ ਦੇ ਸੰਘਰਸ਼, ਗੀਤਾ-ਬਬੀਤਾ ਦੀ ਮਿਹਨਤ ਅਤੇ ਲਗਨ ਦੀ ਕਹਾਣੀ ਨੂੰ ਦਿਖਾਉਣ ਦੇ ਨਾਲ-ਨਾਲ ਸਮਾਜ ''ਚ ਇਕ ਸੰਦੇਸ਼ ਵੀ ਦਿੰਦੀ ਹੈ ਕਿ ਲੜਕੀਆਂ ਕਿਸੇ ਵੀ ਕੰਮ ''ਚ ਘੱਟ ਨਹੀਂ ਹਨ। ਜਿਵੇ ਕਿ ਫਿਲਮ ''ਚ ਡਾਇਲਾਗ ਵੀ ਹੈ ਕਿ ਗੋਲਡ ਤੋ ਗੋਲਡ ਹੋਤਾ ਹੈ.. ਛੋਰਾ ਲਾਵੇ ਜਾਂ ਛੋਰੀ''...।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News