B''Day : 26 ਸਾਲ ਦੀ ਉਮਰ ''ਚ ਦਾਰਾ ਸਿੰਘ ਬਣੇ ਸਨ ਚੈਂਪੀਅਨ

11/19/2018 2:57:07 PM

ਮੁੰਬਈ (ਬਿਊਰੋ)— ਪਹਿਲਵਾਨੀ 'ਚ ਦੇਸ਼ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਦਾਰਾ ਸਿੰਘ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਕੁਸ਼ਤੀ ਤੋਂ ਲੈ ਕੇ ਸਿਨੇਮਾ ਤੱਕ ਉਨ੍ਹਾਂ ਦਾ ਸਫਰ ਕਾਬਿਲ-ਏ-ਤਾਰੀਫ ਰਿਹਾ। ਦਾਰਾ ਸਿੰਘ ਦਾ ਜਨਮ 19 ਨਵੰਬਰ, 1928 ਨੂੰ ਪੰਜਾਬ ਦੇ ਇਕ ਪਿੰਡ 'ਚ ਹੋਇਆ ਸੀ। ਸਾਲ 1947 'ਚ ਦਾਰਾ ਸਿੰਘ ਸਿੰਗਾਪੁਰ ਚਲੇ ਗਏ ਸਨ ਅਤੇ ਉੱਥੇ ਉਨ੍ਹਾਂ ਇਕ ਡਰੱਮ ਬਣਾਉਣ ਵਾਲੀ ਮਿੱਲ 'ਚ ਕੰਮ ਕੀਤਾ ਅਤੇ ਉਦੋਂ ਹੀ ਉਨ੍ਹਾਂ ਹਰਨਾਮ ਸਿੰਘ ਤੋਂ ਕੁਸ਼ਤੀ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ।

PunjabKesari
ਦਾਰਾ ਸਿੰਘ ਆਪਣੇ ਕਰੀਅਰ 'ਚ ਕਰੀਬ 500 ਪ੍ਰੋਫੈਸ਼ਨਲ ਕੁਸ਼ਤੀਆਂ ਲੜ੍ਹੀਆਂ ਤੇ ਸਭ 'ਚ ਹੀ ਜਿੱਤ ਹਾਸਲ ਕੀਤੀ। 1968 'ਚ ਦਾਰਾ ਸਿੰਘ ਨੇ ਫ੍ਰੀਸਟਾਈਲ ਕੁਸ਼ਤੀ 'ਚ ਅਮਰੀਕੀ ਚੈਂਪੀਅਨ ਲਾਓ ਥੇਜ਼ ਨੂੰ ਹਰਾਇਆ ਅਤੇ ਇਸ ਦੇ ਨਾਲ ਹੀ ਉਹ ਵਰਲਡ ਚੈਂਪੀਅਨ ਬਣ ਗਏ। 1983 'ਚ ਉਨ੍ਹਾਂ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਇਲਾਵਾ ਦਾਰਾ ਸਿੰਘ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

PunjabKesari
ਸਿੰਗਾਪੁਰ 'ਚ ਉਨ੍ਹਾਂ ਤਰਲੋਕ ਸਿੰਘ ਨੂੰ ਹਰਾ ਕੇ ਚੈਂਪੀਅਨ ਆਫ ਮਲੇਸ਼ੀਆ ਦਾ ਖਿਤਾਬ ਜਿਤਿਆ। ਸਾਲ 1954 'ਚ 26 ਸਾਲ ਦੀ ਉਮਰ 'ਚ ਹੀ ਉਹ ਨੈਸ਼ਨਲ ਰੈਸਲਿੰਗ ਚੈਂਪੀਅਨ ਬਣ ਗਏ ਸਨ। ਆਪਣੀ ਕੁਸ਼ਤੀ ਲਈ ਉਨ੍ਹਾਂ ਨੂੰ ਦੁਨੀਆ ਭਰ ਤੋਂ ਸਨਮਾਨ ਮਿਲਿਆ। ਸਾਲ 1959 'ਚ ਕਿੰਗ ਕਾਂਗ, ਜੌਨ ਡੇਸਿਲਵਾ ਨੂੰ ਹਰਾ ਕੇ ਕੋਮਨਵੈਲਥ ਚੈਂਪੀਅਨ ਬਣ ਗਏ ਸਨ।

PunjabKesari
ਦਾਰਾ ਸਿੰਘ ਦੇ ਦੋ ਵਿਆਹ ਹੋਏ ਸਨ ਅਤੇ ਉਨ੍ਹਾਂ ਦੇ 6 ਬੱਚੇ ਹਨ। ਫਿਲਮੀ ਕਰੀਅਰ ਦੌਰਾਨ ਉਹ 'ਆਖੋਂ-ਆਖੋਂ ਮੇਂ', 'ਧਰਮਾਤਮਾ', 'ਮਰਦ', 'ਕਰਮਾ' ਅਤੇ 'ਦੁਲਹਨ ਹਮ ਲੇ ਜਾਂਏਗੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਸਨ। 7 ਜੁਲਾਈ, 2012 ਨੂੰ ਦਾਰਾ ਸਿੰਘ ਨੂੰ ਹਾਰਟ ਅਟੈਕ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 12 ਜੁਲਾਈ, 2012 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News