ਬਰਸੀ : 2 ਲਿਟਰ ਦੁੱਧ ਨਾਲ ਅੱਧਾ ਕਿਲੋ ਮੀਟ ਖਾਣ ਵਾਲੇ ਦਾਰਾ ਸਿੰਘ ਇੰਝ ਰੱਖਦੇ ਸਨ ਖੁਦ ਨੂੰ ਫਿੱਟ

Thursday, July 12, 2018 12:13 PM

ਮੁੰਬਈ (ਬਿਊਰੋ)— ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ ਭਗਵਾਨ 'ਹਨੂਮਾਨ' ਦਾ ਕਿਰਦਾਰ ਨਿਭਾਉਣ ਵਾਲੇ ਰੁਸਤਮ-ਏ-ਹਿੰਦ ਦਾਰਾ ਸਿੰਘ ਨੂੰ ਨਾ ਸਿਰਫ ਪਰਦੇ 'ਤੇ ਅਭਿਨੈ ਲਈ ਬਲਕਿ ਅਖਾੜੇ ਦੇ ਇਤਿਹਾਸ 'ਚ ਹੋਏ ਉਨ੍ਹਾਂ ਦੇ ਕਈ ਮੁਕਾਬਲਿਆਂ ਲਈ ਵੀ ਪਛਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਸਮੇਂ 'ਚ ਵੱਡੇ-ਵੱਡੇ ਪਹਿਲਵਾਨਾਂ ਨੂੰ ਅਖਾੜਿਆਂ 'ਚ ਬੁਰੀ ਤਰ੍ਹਾਂ ਹਰਾਇਆ ਹੈ। ਅੱਜ ਭਾਵ 12 ਜੁਲਾਈ ਨੂੰ ਪਹਿਲਵਾਨਾਂ ਦੇ ਪਹਿਲਵਾਨ ਦਾਰਾ ਸਿੰਘ ਦੀ ਬਰਸੀ ਹੈ।

PunjabKesari

ਅੱਜ ਅਸੀਂ ਇਸ ਖਬਰ ਰਾਹੀਂ ਜਾਣਾਂਗੇ ਕਿ ਕਿਵੇਂ ਦਾਰਾ ਸਿੰਘ ਖੁਦ ਨੂੰ ਇੰਨਾ ਹੈਲਦੀ ਅਤੇ ਫਿੱਟ ਰੱਖਦੇ ਸਨ। ਜਾਣਕਾਰੀ ਮੁਤਾਬਕ ਦਾਰਾ ਸਿੰਘ ਸਵੇਰ ਦੇ ਨਾਸ਼ਤੇ ਨੂੰ ਸਕਿੱਪ (ਛੱਡ ਦੇਣਾ) ਕਰਦੇ ਸਨ ਅਤੇ ਸਿਰਫ ਲੰਚ ਤੇ ਡਿਨਰ ਹੀ ਕਰਦੇ ਹੁੰਦੇ ਸਨ। ਖੁਦ ਨੂੰ ਫਿੱਟ ਰੱਖਣ ਲਈ ਉਹ ਰੋਜ਼ਾਨਾ ਇਕੋਂ ਸਮੇਂ 'ਚ 8 ਰੋਟੀਆਂ ਖਾਂਦੇ ਸਨ। ਇਸ ਤੋਂ ਇਲਾਵਾ ਉਹ ਹਰ ਰੋਜ਼ 2 ਲੀਟਰ ਦੁੱਧ ਅਤੇ ਅੱਧਾ ਕਿਲੋ ਮੀਟ ਵੀ ਖਾਂਦੇ ਹੁੰਦੇ ਸਨ।

PunjabKesari

ਅੱਜਕਲ੍ਹ ਜਿਮ ਕਰਨ ਵਾਲੇ ਕਈ ਲੜਕੇ ਆਪਣੀ ਬਾਡੀ ਬਣਾਉਣ ਲਈ ਬਾਜ਼ਾਰ 'ਚ ਮਿਲਣ ਵਾਲੇ ਪ੍ਰੋਟੀਨ ਅਤੇ ਕੈਮੀਕਲ ਪਦਾਰਥਾਂ ਦਾ ਇਸਤਾਮਾਲ ਕਰਦੇ ਹਨ ਪਰ ਦਾਰਾ ਸਿੰਘ ਦੀ ਨਾਰਮਲ ਡਾਈਟ ਨਾਲ ਬਣਾਈ ਗਈ ਬਾਡੀ ਇਹ ਸਿੱਧ ਕਰਦੀ ਹੈ ਕਿ ਇਕ ਚੰਗੀ ਖੁਰਾਕ ਨਾਲ ਵੀ ਤੁਸੀਂ ਆਪਣੀ ਚੰਗੀ ਬਾਡੀ ਬਣਾ ਸਕਦੇ ਹੋ। ਲੰਬੇ-ਚੌੜੇ ਕੱਦ ਕਾਠੀ ਵਾਲੇ ਦਾਰਾ ਸਿੰਘ ਰੋਜ਼ਾਨਾ ਆਪਣੀ ਡਾਈਟ 'ਚ 100 ਗ੍ਰਾਮ ਬਾਦਾਮ, ਮੁਰੱਬਾ ਅਤੇ ਘਿਓ ਨੂੰ ਜ਼ਰੂਰ ਸ਼ਾਮਿਲ ਕਰਦੇ ਸਨ।

PunjabKesari

ਕਸਰਤ ਕਰਨ ਤੋਂ ਬਾਅਦ ਉਹ ਰੋਜ਼ਾਨਾ ਠੰਡਾਈ ਵੀ ਪੀਂਦੇ ਸਨ। ਇਸ ਤੋਂ ਇਲਾਵਾ ਉਹ ਚਿਕਨ ਸੂਪ ਪੀਣ ਦੇ ਵੀ ਕਾਫੀ ਸ਼ੌਕੀਣ ਸਨ। ਆਪਣੀ ਬਾਡੀ ਨੂੰ ਫਿੱਟ ਰੱਖਣ ਲਈ ਇੰਨੀ ਖੁਰਾਕ ਲੈਣ ਵਾਲੇ ਦਾਰਾ ਸਿੰਘ ਹਫਤੇ 'ਚ ਇਕ ਦਿਨ ਵਰਤ ਵੀ ਰੱਖਦੇ ਸਨ।

PunjabKesari

ਉਹ ਅਜਿਹਾ ਇਸ ਲਈ ਕਰਦੇ ਸਨ ਤਾਂ ਕਿ ਉਨ੍ਹਾਂ ਦੇ ਸਰੀਰ 'ਚੋਂ ਸਾਰੇ ਜ਼ਹਿਰੀਲੇ ਪਦਾਰਥ ਨਿਕਲ ਜਾਣ ਅਤੇ ਉਨ੍ਹਾਂ ਦਾ ਮੈਟਾਬਾਲੀਜ਼ਮ ਠੀਕ ਹੋ ਜਾਵੇ।

PunjabKesari


Edited By

Chanda Verma

Chanda Verma is news editor at Jagbani

Read More