''ਦਾਸਤਾਨ-ਏ-ਮੀਰੀ ਪੀਰੀ'' ਦਾ ਨਵਾਂ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

Monday, October 8, 2018 11:15 AM
''ਦਾਸਤਾਨ-ਏ-ਮੀਰੀ ਪੀਰੀ'' ਦਾ ਨਵਾਂ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ)— 2 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ 3ਡੀ ਐਨੀਮੇਸ਼ਨ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਨਵਾਂ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਟੀਜ਼ਰ 'ਚ ਜ਼ਿਆਦਾਤਰ ਅੰਗਰੇਜ਼ੀ 'ਚ ਅਨੁਵਾਦ ਹਨ, ਜਦਕਿ ਬੀਧੀ ਚੰਦ ਜੀ ਪੰਜਾਬੀ 'ਚ ਆਪਣਾ ਤਾਰੁਫ ਕਰਵਾ ਰਹੇ ਹਨ। ਫਿਲਮ ਦੇ ਹੁਣ ਤਕ ਦੋ ਟੀਜ਼ਰ ਰਿਲੀਜ਼ ਹੋਏ ਹਨ ਤੇ ਦੋਵੇਂ ਬਾਕਮਾਲ ਹਨ। ਐਨੀਮੇਸ਼ਨ 'ਤੇ ਬਾਖੂਬੀ ਢੰਗ ਨਾਲ ਕੰਮ ਕੀਤਾ ਨਜ਼ਰ ਆ ਰਿਹਾ ਹੈ।

'ਦਾਸਤਾਨ-ਏ-ਮੀਰੀ ਪੀਰੀ' ਫਿਲਮ ਨੂੰ ਮੇਜਰ ਸਿੰਘ, ਗੁਰਮੀਤ ਸਿੰਘ ਤੇ ਦਿਲਦਾਰ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਡਾਇਰੈਕਟਰ ਵਿਨੋਦ ਲਾਂਜੇਵਰ ਤੇ ਗੁਰਜੋਤ ਸਿੰਘ ਹਨ। ਛਟਮਪੀਰ ਪ੍ਰੋਡਕਸ਼ਨਜ਼ ਦੇ ਬੈਨਰ ਹੇਠ 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਨੂੰ ਬਣਾਇਆ ਗਿਆ ਹੈ, ਜਿਸ 'ਚ ਮੀਰੀ ਪੀਰੀ ਦੇ ਇਤਿਹਾਸ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੇ ਬੀਧੀ ਚੰਦ ਜੀ ਦੀ ਜ਼ਿੰਦਗੀ ਨਾਲ ਜੁੜੇ ਤੱਥ ਦਿਖਾਏ ਗਏ ਹਨ।


Edited By

Rahul Singh

Rahul Singh is news editor at Jagbani

Read More