ਸੈਂਸਰ ਬੋਰਡ ਦਾ ਹੁਕਮ, 'ਦੇ ਦੇ ਪਿਆਰ ਦੇ' 'ਚ ਬਦਲਣਾ ਹੋਵੇਗਾ ਰਾਕੁਲ ਪ੍ਰੀਤ ਦਾ ਇਹ ਸੀਨ

Thursday, May 16, 2019 10:00 AM
ਸੈਂਸਰ ਬੋਰਡ ਦਾ ਹੁਕਮ, 'ਦੇ ਦੇ ਪਿਆਰ ਦੇ' 'ਚ ਬਦਲਣਾ ਹੋਵੇਗਾ ਰਾਕੁਲ ਪ੍ਰੀਤ ਦਾ ਇਹ ਸੀਨ

ਮੁੰਬਈ(ਬਿਊਰੋ)— ਇਸ ਸ਼ੁੱਕਰਵਾਰ ਰਿਲੀਜ਼ ਹੋਣ ਜਾ ਰਹੀ ਅਜੇ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ' ਨੂੰ ਸੈਂਸਰ ਬੋਰਡ ਨੇ ਯੂ/ਏ ਸਰਟੀਫਿਕੇਟ ਦੇ ਕੇ ਪਾਸ ਕਰ ਦਿੱਤਾ ਪਰ ਇਸ ਦੇ ਨਾਲ ਹੀ ਸੈਂਸਰ ਬੋਰਡ ਨੇ ਫਿਲ‍ਮ 'ਚ ਤਿੰਨ ਜ਼ਰੂਰੀ ਬਦਲਾਅ ਵੀ ਕਰਨ ਨੂੰ ਕਿਹਾ। ਸੈਂਸਰ ਬੋਰਡ ਨੇ ਸਭ ਤੋਂ ਪਹਿਲਾਂ ਫਿਲਮ ਦੇ ਗੀਤ 'ਵੱਡੀ ਸ਼ਰਾਬਨ' 'ਚ ਰਾਕੁਲ ਪ੍ਰੀਤ ਸਿੰਘ ਦੇ ਹੱਥ ਤੋਂ ਵਿਸਕੀ ਦੀ ਬੋਤਲ ਹਟਾ ਕੇ ਫੁੱਲਾਂ ਦਾ ਗੁੱਲਦਸਤਾ ਲਗਾਉਣ ਨੂੰ ਕਿਹਾ ਹੈ। ਦੱਸ ਦੇਈਏ ਕਿ ਇਸ ਗੀਤ 'ਚ ਫਿਲ‍ਮ ਦੀ ਅਦਾਕਾਰਾ ਦੇ ਹੱਥਾਂ 'ਚ ਸ਼ਰਾਬ ਦੀ ਬੋਤਲ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਸੈਂਸਰ ਬੋਰਡ ਨੇ ਦੋ ਸੀਨਜ਼ ਦੇ ਡਾਇਲਾਗਸ 'ਤੇ ਵੀ ਕੱਟ ਲਗਾਉਣ ਨੂੰ ਕਿਹਾ।

ਜੇਕਰ ਗੱਲ ਕਰੀਏ ਫਿਲਮ ਦੀ ਤਾਂ ਫਿਲਮ 'ਚ ਅਜੇ ਅਜਿਹੇ ਸ਼ਖਸ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਿ ਆਪਣੇ ਤੋਂ ਬਹੁਤ ਘੱਟ ਉਮਰ ਦੀ ਲੜਕੀ ਨੂੰ ਨਾ ਸਿਰਫ ਪਸੰਦ ਕਰਨ ਲੱਗਦਾ ਹੈ ਸਗੋਂ ਦਿਲ ਵੀ ਦੇ ਬੈਠਦਾ ਹੈ। ਬੱਸ ਇੱਥੋਂ ਤੋਂ ਕਹਾਣੀ 'ਚ ਟਵਿਸਟ ਆਉਂਦਾ ਹੈ ਅਤੇ ਅਜੇ ਦੀ ਜ਼ਿੰਦਗੀ ਦੋਵਾਂ ਅਦਾਕਾਰਾਂ ਦੇ ਆਲੇ-ਦੁਆਲੇ ਘੁੰਮਣ ਲੱਗਦੀ ਹੈ। ਫਿਲਮ 'ਚ ਅਜੇ, ਤੱਬੂ ਅਤੇ ਰਾਕੁਲ ਪ੍ਰੀਤ ਸਿੰਘ ਤੋਂ ਇਲਾਵਾ ਜਾਵੇਦ ਜਾਫਰੀ ਅਤੇ ਜਿੰਮੀ ਸ਼ੇਰਗਿੱਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ।


Edited By

Manju

Manju is news editor at Jagbani

Read More