Movie Review : 'ਡੈੱਡਪੂਲ 2' 'ਚ ਦੇਖਣ ਨੂੰ ਮਿਲੇਗਾ ਐਕਸ਼ਨ ਅਤੇ ਕਾਮੇਡੀ ਦਾ ਜ਼ਬਰਦਸਤ ਤੜਕਾ

5/18/2018 5:33:08 PM

ਮੁੰਬਈ (ਬਿਊਰੋ)— ਹਾਲੀਵੁੱਡ ਸੁਪਰਹੀਰੋ ਫਿਲਮ 'ਡੈੱਡਪੂਲ 2' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਪਹਿਲੇ ਭਾਗ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੇਕਰਜ਼ ਵਲੋਂ ਜ਼ਬਰਦਸਤ ਸਟੋਰੀ ਨਾਲ ਦੂਜਾ ਭਾਗ ਲਿਆਂਦਾ ਗਿਆ ਹੈ। 'ਡੈੱਡਪੂਲ' ਦੇ ਕਿਰਦਾਰ 'ਚ ਰਿਆਨ ਰੇਨਾਲਡ ਨੇ ਕਾਫੀ ਜ਼ਬਰਦਸਤ ਅਭਿਨੈ ਕੀਤਾ ਹੈ, ਉੱਥੇ ਹੀ ਰਣਵੀਰ ਸਿੰਘ ਨੇ ਆਪਣੀ ਆਵਾਜ਼ ਨਾਲ ਪੂਰੀ ਤਰ੍ਹਾਂ ਬਾਲੀਵੁੱਡ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ।
ਨਿਰਦੇਸ਼ਕ : ਡੇਵਿਡ ਲੀਚ
ਸਟਾਰ ਕਾਸਟ : ਰਿਆਨੀ ਰਿਨਾਲਡਜ਼, ਜੋਸ਼ ਬ੍ਰੋਲਿਨ, ਮੋਰੇਨਾ ਬੈਕਰੇਨ, ਜੁਲੀਅਨ ਡੇਨਿਸਨ, ਟੀ. ਜ਼ੇ. ਮਿਲਰ, ਜੈਕ ਕੇਸੀ, ਬ੍ਰਿਆਨਾ ਹਿਲਡੇਬ੍ਰਾਂਡ।


ਕਹਾਣੀ
ਫਿਲਮ ਦੀ ਕਹਾਣੀ ਵੇਡ ਵਿਲਸਨ ਉਰਫ ਡੈੱਡਪੂਲ ਦੀ ਹੈ। ਫਿਲਮ ਦੀ ਸ਼ੁਰੂਆਤ 'ਚ ਉਹ ਆਪਣੀ ਗਰਲਫਰੈਂਡ ਨਾਲ ਵਰ੍ਹੇਗੰਢ ਮਨਾ ਰਿਹਾ ਹੁੰਦਾ ਹੈ। ਉਦੋਂ ਹੀ ਦੁਸ਼ਮਨ ਉਸ 'ਤੇ ਹਮਲਾ ਕਰ ਦਿੰਦੇ ਹਨ ਅਤੇ ਇਸ ਦੌਰਾਨ ਹੀ ਉਸਦੀ ਗਰਲਫਰੈਂਡ ਮਾਰੀ ਜਾਂਦੀ ਹੈ। ਡੈੱਡਪੂਲ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਅਜਿਹਾ ਨਹੀਂ ਹੋ ਪਾਉਂਦਾ। ਫਿਰ ਉਸਨੂੰ ਕੋਲੋਸਸ ਐਕਸ ਮੈਨ ਦਾ ਹਿੱਸਾ ਬਣਨ ਲਈ ਆਪਣੇ ਨਾਲ ਲੈ ਆਉਂਦਾ ਹੈ। ਫਿਰ ਇਕ ਦਿਨ ਮੁਟੇਂਟ ਬੱਚਾ ਆਉਂਦਾ ਹੈ, ਜਿਸ 'ਚ ਅੱਗ ਦੀ ਤਾਕਤ ਹੁੰਦੀ ਹੈ। ਉਸਨੂੰ ਬਚਾਉਣ ਦੇ ਚੱਕਰ 'ਚ ਡੈੱਡਪੂਲ ਕਾਨੂੰਨ ਤੋੜ ਦਿੰਦਾ ਹੈ ਅਤੇ ਫਿਰ ਉਸਨੂੰ ਮੁਟੇਂਟਸ ਦੀ ਜੇਲ 'ਚ ਰੱਖਿਆ ਜਾਂਦਾ ਹੈ ਅਤੇ ਉੱਥੇ ਉਹ ਉਸ ਬੱਚੇ ਨਾਲ ਰਹਿੰਦਾ ਹੈ ਪਰ ਉਸ ਬੱਚੇ ਦਾ ਕਤਲ ਕਰਨ ਲਈ ਭਵਿੱਖ 'ਚ ਕੇਬਲ (ਜੋਸ਼ ਬ੍ਰੋਲਿਨ) ਦੀ ਐਂਟਰੀ ਹੁੰਦੀ ਹੈ ਜਿਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ। ਬਸ ਡੈੱਡਪੂਲ ਉਸ ਬੱਚੇ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉੱਥੇ ਹੀ ਕੇਬਲ ਉਸਨੂੰ ਮਾਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਉਹ ਮਿਸ਼ਨ 'ਚ ਸਫਲ ਹੁੰਦਾ ਹੈ ਜਾਂ ਨਹੀਂ। ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਜ਼ਬਰਦਸਤ ਡਾਇਲਾਗਜ਼
ਇਸ ਫਿਲਮ 'ਚ ਜ਼ਬਰਦਸਤ ਡਾਇਲਾਗਜ਼ ਦੀ ਭਰਮਾਰ ਸੁਣਨ ਨੂੰ ਮਿਲ ਰਹੀ ਹੈ। ਡੈੱਡਪੂਲ ਦੀ ਆਵਾਜ਼ ਬਣੇ ਰਣਵੀਰ ਸਿੰਘ ਦੀ ਐਨਰਜੀ ਤੁਸੀਂ ਫਿਲਮ 'ਚ ਮਹਿਸੂਸ ਕਰ ਸਕੋਗੇ ਅਤੇ ਜਿਸ ਅੰਦਾਜ਼ 'ਚ ਰਣਵੀਰ ਨੇ ਡਾਇਲਾਗਜ਼ ਬੋਲੇ ਹਨ, ਉਹ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਫਿਲਮ ਦੇ ਹਿੰਦੀ ਵਰਜਨ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਅਤੇ ਸੁਪਰਮੈਨ ਤੋਂ ਲੈ ਕੇ ਬੈਟਮੈਨ ਤੱਕ ਸਭ ਲੋਕਾਂ 'ਤੇ ਬਣੇ ਜੋਕਸ ਤੁਹਾਡਾ ਖੂਬ ਮਨੋਰੰਜਨ ਕਰਨਗੇ। ਜਿਸ ਤਰ੍ਹਾਂ ਇਕ ਸੀਨ 'ਚ ਡੈੱਡਪੂਲ ਨੋਟਬੰਦੀ 'ਤੇ ਫਿਰਕੀ ਲੈਂਦਾ ਹੋਇਆ ਕਹਿੰਦਾ ਹੈ ਕਿ 'ਬਾਹਰ ਅਬ ਭੀ 2000 ਕੇ ਨੋਟ ਚੱਲ ਰਹੇ ਹੈਂ', ਉੱਥੇ ਹੀ ਇਕ ਸੀਨ 'ਚ ਕਹਿੰਦਾ ਹੈ, ''ਅੱਛਾ ਚਲਤਾ ਹੁੰ ਦੁਆਓ ਮੇਂ ਯਾਦ ਰੱਖਣਾ'। ਇਸ ਤੋਂ ਇਲਾਵਾ ਫਿਲਮ 'ਚ ਤੁਹਾਨੂੰ ਬਹੁਤ ਸਾਰੇ ਪੰਚ ਦੇਖਣ ਨੂੰ ਮਿਲਣਗੇ

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਜੇਕਰ ਤੁਸੀਂ 'ਡੈੱਡਪੂਲ' ਦੇ ਦੀਵਾਨੇ ਹੋ ਅਤੇ 'ਅਵੈਂਜਰਸ : ਇਨਫਿਨੀਟੀ ਵਾਰ ਤੋਂ ਬਾਅਦ ਕੋਈ ਕਾਮੇਡੀ ਐਕਸ਼ਨ ਫਿਲਮ ਦੇਖਣਾ ਚਾਹੁੰਦੇ ਹੋ ਤਾਂ ਇਹ ਫਿਲਮ ਤੁਹਾਡੇ ਲਈ ਬਿਲਕੁਲ ਸਹੀ ਹੈ। ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਅਜਿਹਾ ਬਿਲਕੁਲ ਨਹੀਂ ਲੱਗੇਗਾ ਕਿ ਤੁਹਾਡੇ ਪੈਸੇ ਬੇਕਾਰ ਗਏ ਹਨ। ਇਹ ਇਕ ਪੈਸਾ ਵਸੂਲ ਫਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News