ਰਾਖੀ ਸਾਵੰਤ ਦੇ ਵਿਆਹ ''ਤੇ ਬੌਖਲਾਏ ਦੀਪਕ ਕਲਾਲ, ਦਿੱਤੀ ਧਮਕੀ (ਵੀਡੀਓ)

8/12/2019 5:34:34 PM

ਨਵੀਂ ਦਿੱਲੀ (ਬਿਊਰੋ) - ਕੰਟਰੋਵਰਸੀ ਕੁਈਨ ਰਾਖੀ ਸਾਵੰਤ ਦੇ ਵਿਆਹ ਦੀ ਖਬਰ ਨਾਲ ਉਂਝ ਤਾਂ ਸਾਰੇ ਹੀ ਖੁਸ਼ ਹਨ ਪਰ ਇਕ ਸ਼ਖਸ ਹੈ, ਜਿਹੜਾ ਇਸ ਖਬਰ ਨਾਲ ਬਹੁਤ ਦੁੱਖੀ ਹੈ। ਇਹ ਸ਼ਖਸ ਹੈ ਦੀਪਕ ਕਲਾਲ, ਜਿਸ ਨੇ ਸਾਲ 2018 'ਚ ਰਾਖੀ ਸਾਵੰਤ ਨਾਲ ਮਿਲ ਕੇ ਵਿਆਹ ਦਾ ਡਰਾਮਾ ਰਚਿਆ ਸੀ। ਰਾਖੀ ਦੇ ਵਿਆਹ ਦੀ ਖਬਰ 'ਤੇ ਬੌਖਲਾਏ ਦੀਪਕ ਕਲਾਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਵਿਆਹੁਤਾ ਰਾਖੀ ਸਾਵੰਤ ਨੂੰ ਗੁਪਤ ਤਰੀਕੇ ਨਾਲ ਵਿਆਹ ਕਰਵਾਉਣ ਲਈ ਬੁਰਾ-ਭਲਾ ਆਖ ਰਿਹਾ ਹੈ। 

 

 
 
 
 
 
 
 
 
 
 
 
 
 
 

😄😄😄🤣🤣😂🤣🤣🤣🤣

A post shared by Rakhi Sawant (@rakhisawant2511) on Aug 10, 2019 at 11:57pm PDT

ਖੁਦ ਰਾਖੀ ਸਾਵੰਤ 'ਤੇ ਇੰਸਟਾਗ੍ਰਾਮ 'ਤੇ ਕੀਤਾ ਇਹ ਵੀਡੀਓ ਪੋਸਟ
ਦੀਪਕ ਕਲਾਲ ਦੇ ਇਸ ਵੀਡੀਓ ਨੂੰ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੀਪਕ ਕਲਾਲ ਆਖ ਰਿਹਾ ਹੈ, ''ਰਾਖੀ ਸਾਵੰਤ ਇਹ ਮੰਗਲਸੂਤਰ ਦੇਖ ਰਹੀ ਹੈ ਨਾ। ਇਹ ਉਹੀ ਮੰਗਲਸੂਤਰ ਹੈ, ਜਿਹੜਾ ਪੂਰੇ ਮੀਡੀਆ ਸਾਹਮਣੇ ਤੂੰ ਮੇਰੇ ਗਲੇ 'ਚ ਪਾਇਆ ਸੀ ਅਤੇ ਜੋ ਇਹ ਤੂੰ ਚੋਰੀ ਛਿਪੇ ਵਿਆਹ ਕਰਵਾਇਆ ਹੈ ਨਾ। ਪਹਿਲੇ ਕੀ ਬੋਲੀ ਸੀ ਮੀਡੀਆ ਨੂੰ ਕਿ ਦੀਪਕ ਕਲਾਲ ਨਾਲ ਵਿਆਹ ਕਰਾਵਾਂਗੀ।''

 

 
 
 
 
 
 
 
 
 
 
 
 
 
 

Dekho is hijade ko!!!! Mere fans aapse request hai ke is ko galiya do

A post shared by Rakhi Sawant (@rakhisawant2511) on Aug 11, 2019 at 7:39am PDT

ਰਾਖੀ ਸਾਵੰਤ ਨੂੰ ਦਿੱਤੀ ਧਮਕੀ
ਦੀਪਕ ਕਲਾਲ ਨੇ ਅੱਗੇ ਕਿਹਾ, ''ਪੂਰੇ 4 ਕਰੋੜ ਰੁਪਏ ਦਿੱਤੇ ਮੈਂ ਤੈਨੂੰ...। ਉਹ ਵੀ ਅਜਿਹੇ ਗਿਣ-ਗਿਣ ਕੇ ਦਿੱਤੇ ਹਨ ਬੋਰੀ ਭਰ-ਭਰ ਕੇ ਪਰ ਕੀ ਕੀਤਾ ਤੂੰ? ਖਾ ਗਈ, ਨਿਗਲ ਗਈ... ਦੀਪਕ ਕਲਾਲ ਦੇ ਪੈਸੇ ਖਾ ਗਈ। ਰਾਖੀ ਸਾਵੰਤ ਜੇਕਰ ਤੂੰ 4 ਦਿਨਾਂ 'ਚ ਇਹ ਪੈਸੇ ਨਾ ਦਿੱਤੇ ਤਾਂ ਤੇਰੀ ਜ਼ਿੰਦਗੀ ਖਰਾਬ ਕਰ ਦੇਵਾਂਗਾ।''

ਰਾਖੀ ਸਾਵੰਤ ਵਲੋਂ ਸ਼ੇਅਰ ਕੀਤੇ ਵੀਡੀਓ 'ਤੇ ਹੁਣ ਫੈਨਜ਼ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ''ਪੁਲਸ ਨੂੰ ਦੀਪਕ ਕਲਾਲ ਨੂੰ ਫੜ੍ਹ ਲੈਣਾ ਚਾਹੀਦਾ ਹੈ।'' ਆਸ਼ੂ ਨਾਂ ਦੇ ਇਕ ਯੂਜ਼ਰ ਨੇ ਲਿਖਿਆ ''ਇਸ ਨੂੰ ਚੰਦ 'ਤੇ ਭੇਜ ਦੇਣਾ ਚਾਹੀਦਾ ਹੈ। ਇਹ ਆਪਣੀ ਦੁਨੀਆ ਉਥੇ ਹੀ ਵਸਾ ਲਵੇਗਾ।''  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News