ਦੀਪਕ ਠਾਕੁਰ ਨਾਲ ਹੋਇਆ ਹਾਦਸਾ, ਮੋਢੇ ’ਤੇ ਲੱਗੀ ਸੱਟ

8/29/2019 5:16:16 PM

ਜਲੰਧਰ (ਬਿਊਰੋ) : ਮਾਸਟਰਮਾਈਡ ਵਿਕਾਸ ਗੁਪਤਾ ਦਾ ਸ਼ੋਅ ‘ਐੱਸ. ਐੱਫ. ਸਪੇਸ 2’ ਕਾਫੀ ਚਰਚਾ ’ਚ ਛਾਇਆ ਹੋਇਆ ਹੈ। ਸ਼ੋਅ ’ਚ ‘ਬਿੱਗ ਬੌਸ 12’ ’ਚ ਨਜ਼ਰ ਆਉਣ ਬਿਹਾਰੀ ਬਾਬੂ ਦੀਪਕ ਠਾਕੁਰ ਵੀ ਹਿੱਸਾ ਲੈ ਰਿਹਾ ਹੈ। ਇਹ ਦੀਪਕ ਦਾ ਦੂਜਾ ਰਿਐਲਿਟੀ ਸ਼ੋਅ ਹੈ। ਦੀਪਕ ਠਾਕੁਰ ਦੇ ਫੈਨਜ਼ ਲਈ ਇਕ ਦੁੱਖ ਭਰੀ ਖਬਰ ਹੈ। ਦਰਅਸਲ, ਸ਼ੋਅ ‘ਐੱਸ. ਐੱਫ. ਸਪੇਸ 2’ ’ਚ ਟਾਸਕ ਦੌਰਾਨ ਦੀਪਕ ਠਾਕੁਰ ਨੂੰ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ।

ਸੂਤਰਾਂ ਮੁਤਾਬਕ, ਦੀਪਕ ਠਾਕੁਰ ਦੇ ਮੋਢੇ ’ਤੇ ਸੱਟ ਲੱਗੀ ਹੈ। ਦੀਪਕ ਠਾਕੁਰ ਸ਼ੋਅ ’ਚ ਦੂਜੇ ਮੁਕਾਬਲੇਬਾਜ਼ਾਂ ਨਾਲ ਵੀਕਲੀ (ਰੋਜ਼ਾਨਾ) ਟਾਸਕ ਪਰਫਾਰਮ ਕਰ ਰਿਹਾ ਸੀ। ਟਾਸਕ ਦਾ ਨਾਂ ਬੌਮਬਰਸ ਤੇ ਬੌਮਬ ਸਕੂਵੌਡ ਸੀ। ਇਸੇ ਟਾਸਕ ਨੂੰ ਪਰਫਾਰਮ ਕਰਦੇ ਸਮੇਂ ਦੀਪਕ ਦੇ ਮੋਢੇ ’ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਟਾਸਕ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਦੀਪਕ ਨੂੰ ਘਰ ਦੇ ਅੰਦਰ ਹੀ ਡਾਕਟਰਾਂ ਨੇ ਦੇਖਿਆ ਅਤੇ ਬਾਅਦ ’ਚ ਹਸਪਤਾਲ ਲੈ ਜਾਇਆ ਗਿਆ। ਉਂਝ ਦੀਪਕ ਠਾਕੁਰ ਹੀ ਨਹੀਂ ਉਸ ਤੋਂ ਪਹਿਲਾਂ ‘ਐੱਸ. ਐੱਫ. ਸਪੇਸ 2’ ’ਚ ਟਾਸਕ ਦੌਰਾਨ ਐਕਟਰੈੱਸ ਕ੍ਰਿਸ਼ਣ ਬਰੇਟੋ ਨੂੰ ਅਸਥਮਾ ਅਟੈਕ ਆਇਆ ਸੀ। ਹਾਲਾਂਕਿ ਕ੍ਰਿਸ਼ਣ ਦੀ ਹਾਲਤ ਹੁਣ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ ਪਰ ਕ੍ਰਿਸ਼ਣ ਬਰੇਟੋ ਹੁਣ ਸ਼ੋਅ ਨੂੰ ਛੱਡਣਾ ਚਾਹੁੰਦੀ ਹੈ। 

ਦੱਸਣਯੋਗ ਹੈ ਕਿ ਵਿਕਾਸ ਗੁਪਤਾ ਦਾ ਇਹ ਰਿਐਲਿਟੀ ਸ਼ੋਅ ਰੋਜ਼ਾਨਾ ਐੱਮ. ਟੀ. ਵੀ. ’ਤੇ ਸ਼ਾਮ 6 ਵਜੇ ਆਨਏਅਰ ਹੁੰਦਾ ਹੈ। ‘ਐੱਸ. ਐੱਫ. ਸਪੇਸ 2’ ਦਾ ਗ੍ਰੈਂਡ ਪ੍ਰੀਮੀਅਰ 24 ਅਗਸਤ ਨੂੰ ਹੋਇਆ। ਰਿਐਲਿਟੀ ਸ਼ੋਅ ’ਚ ਬਸੀਰ ਅਲੀ, ਕ੍ਰਿਸ਼ਣ ਬਰੇਟੋ, ਰੋਹਨ ਮਹਿਰਾ, ਦੀਪਕ ਠਾਕੁਰ, ਲੁਸਿੰਡਾ ਨਿਕੋਲਸ ਵਰਗੇ ਵੱਡੇ ਚਿਹਰੇ ਹਿੱਸਾ ਲੈ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News