Mothers Day ''ਤੇ ਇਸ ਅਭਿਨੇਤਰੀ ਨੂੰ ਮਿਲਿਆ ਅਜਿਹਾ ਤੋਹਫਾ

Sunday, May 14, 2017 2:34 PM
ਮੁੰਬਈ— ''ਇਸ ਪਿਆਰ ਕੋ ਕਿਆ ਨਾਮ ਦੂੰ'' ਦੀ ਪਾਇਲ ਯਾਨਿ ਦੀਪਾਲੀ ਪੰਸਾਰੇ ਹੁਣ ਮੰਮੀ ਬਣ ਗਈ ਹੈ। ਉਨ੍ਹਾਂ ਨੇ 8 ਮਈ ਨੂੰ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਬੇਬੀ ਦਾ ਨਾਂ ਫਾਈਨਲ ਨਹੀਂ ਕੀਤਾ ਹੈ। ''ਮਦਰਸ ਡੇ'' ''ਤੇ ਉਨ੍ਹਾਂ ਨੇ ਬੇਟੇ ਦੀ ਇਕ ਕਿਊਟ ਤਸਵੀਰ ਨੂੰ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ''ਇਸ ਪਿਆਰ ਕੋ ਕਿਆ ਨਾਮ ਦੂੰ'' ''ਚ ਸਨਾਇਆ ਉਰਫ ਖੁਸ਼ੀ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੇ ਸਾਲ 2014 ''ਚ ਬੈਂਕਰ ਸੁਵੀਰ ਸਫਾਇਆ ਨਾਲ ਵਿਆਹ ਕਰਵਾਇਆ ਸੀ। ਇਸ ਕੱਪਲ ਦਾ ਇਹ ਪਹਿਲਾ ਬੱਚਾ ਹੈ, ਜਿਸ ਨੂੰ ਲੈ ਕੇ ਦੋਵੇਂ ਬਹੁਤ ਖੁਸ਼ ਹਨ। ਸੁਵੀਰ ਅਤੇ ਦੀਵਾਲੀ ਨੇ 8 ਸਾਲ ਦੇ ਅਫੇਅਰ ਤੋਂ ਬਾਅਦ ਵਿਆਹ ਕੀਤਾ ਸੀ। ਛੋਟੇ ਪਰਦੇ ਦੀ ਦੀਪਾਲੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਆਪਣੇ ਬੱਚੇ ਨੂੰ ਦੁਨੀਆ ''ਚ ਦੇਖਣਾ ਬਹੁਤ ਹੀ ਵਧੀਆ ਅਹਿਸਾਸ ਹੈ ਅਤੇ ਇਸ ਨੂੰ ਸ਼ਬਦਾਂ ''ਚ ਨਹੀਂ ਦੱਸਿਆ ਜਾ ਸਕਦਾ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਨਾਸਿਕ ''ਚ ਜੰਮੀ ਦੀਪਾਲੀ ਦੇ ਕੋਲ ਸਾੱਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈ ਅਤੇ ਐਕਟਿੰਗ ਦੀ ਦੁਨੀਆ ''ਚ ਆਉਣ ਤੋਂ ਪਹਿਲਾਂ ਇਸ ਖੇਤਰ ''ਚ ਕੰਮ ਵੀ ਕੀਤਾ ਹੈ। ਉੱਥੇ ਹੀ ਦੀਪਾਲੀ ਨੇ ਕਈ ਹਿੰਦੀ ਅਤੇ ਮਰਾਠੀ ਫਿਲਮਾਂ ''ਚ ਵੀ ਕੰਮ ਕਰ ਚੁੱਕੀ ਹੈ। ਟੀ.ਵੀ ਸ਼ੋਅ ''ਹਮ ਲੜਕੀਆਂ'' ''ਚ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਾਲੀ ਨੇ ਦੇਵਯਾਨੀ, ਦੇਵੀ ਅਤੇ ਏਜੈਂਟ ਰਾਘਵ-ਕ੍ਰਾਈਮ ''ਚ ਕੰਮ ਕੀਤਾ ਹੈ। ਪ੍ਰੈਗਨੈਂਸੀ ਦੌਰਾਨ ਦੀਪਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਆਪਣੇ ਬੇਬੀ ਬੰਪ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਨ੍ਹਾਂ ਨੇ ਆਪਣੇ ਅਕਾਊਂਟ ''ਤੇ ਟੀ. ਵੀ ਸ਼ੋਅ ਦੇ ਗੇਟਅੱਪ ਦੇ ਇਲਾਵਾ ਹਸਬੈਂਡ ਅਤੇ ਦੋਸਤਾਂ ਨਾਲ ਵੀ ਤਸਵੀਰਾਂ ਪੋਸਟ ਕੀਤੀਆਂ ਸਨ।