ਦੀਪਿਕਾ-ਰਣਵੀਰ ਖਰੀਦਣਗੇ ਮਹਿੰਗਾ ਡਰੀਮ ਹਾਊਸ, ਕੀਮਤ ਜਾਣ ਹੋ ਜਾਓਗੇ ਹੈਰਾਨ

Thursday, November 8, 2018 2:43 PM
ਦੀਪਿਕਾ-ਰਣਵੀਰ ਖਰੀਦਣਗੇ ਮਹਿੰਗਾ ਡਰੀਮ ਹਾਊਸ, ਕੀਮਤ ਜਾਣ ਹੋ ਜਾਓਗੇ ਹੈਰਾਨ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਰਹੇ ਹਨ ਪਰ ਦੋਵਾਂ ਨੂੰ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਹੈ। ਖਬਰਾਂ ਮੁਤਾਬਕ, ਰਣਵੀਰ ਤੇ ਦੀਪਿਕਾ ਬਾਲੀਵੁੱਡ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੇ 'ਮੰਨਤ' ਵਰਗਾ ਡਰੀਮ ਹਾਊਸ ਚਾਹੁੰਦੇ ਹਨ। ਇਸ ਫਲੈਟ ਦੀ ਕੀਮਤ 70 ਕਰੋੜ ਰੁਪਏ ਤੱਕ ਹੋ ਸਕਦੀ ਹੈ। ਸੂਤਰਾਂ ਮੁਤਾਬਕ, ਵਿਆਹ ਤੋਂ ਬਾਅਦ ਰਣਵੀਰ ਤੇ ਦੀਪਿਕਾ ਮੁੰਬਈ ਦੇ ਪ੍ਰਭਾਦੇਵੀ ਸਥਿਤ ਫਲੈਟ 'ਚ ਸ਼ਿਫਟ ਹੋ ਜਾਣਗੇ। ਹਾਲਾਂਕਿ ਦੋਵੇਂ ਦੇ ਵੱਡੇ ਫਿਊਚਰ ਪਲਾਨਸ ਹਨ। 


ਘਰ ਖਰੀਦਣ ਲਈ 70 ਕਰੋੜ ਦਾ ਬਜਟ ਤੈਅ
ਦੱਸ ਦੇਈਏ ਕਿ ਰਣਵੀਰ-ਦੀਪਿਕਾ ਮੁੰਬਈ ਦੇ ਪ੍ਰਾਈਮ ਲੋਕੇਸ਼ਨ 'ਚ ਘਰ ਖਰੀਦਣਾ ਚਾਹੁੰਦੇ ਹਨ। ਦੀਪਿਕਾ ਤੇ ਰਣਵੀਰ ਨੇ ਘਰ ਖਰੀਦਣ ਲਈ ਲਗਭਗ 70 ਕਰੋੜ ਦਾ ਬਜਟ ਤੈਅ ਕੀਤਾ ਹੈ। ਉਹ ਡੀਲ ਕਰਨ ਤੋਂ ਪਹਿਲਾਂ ਹਰ ਓਪਰੇਸ਼ਨ ਨੂੰ ਦੇਖ ਰਹੇ ਹਨ। ਦੀਪਿਕਾ-ਰਣਵੀਰ ਘਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ।


ਰਣਵੀਰ ਦੇ ਘਰ ਹੋਈ ਹਲਦੀ ਸੈਰੇਮਨੀ
ਦੀਪਿਕਾ ਤੇ ਰਣਵੀਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਐਤਵਾਰ ਨੂੰ ਰਣਵੀਰ ਦੀ ਹਲਦੀ ਸੈਰੇਮਨੀ ਹੋਈ ਸੀ। ਰਣਵੀਰ ਦੇ ਕਰੀਬੀ ਦੋਸਤ ਤੇ ਪਰਿਵਾਰ ਵਾਲੇ ਇਸ ਸੈਰੇਮਨੀ 'ਚ ਸ਼ਾਮਲ ਹੋਏ ਸਨ। ਇਸ ਸੈਰੇਮਨੀ 'ਚ ਯਸ਼ਰਾਜ ਫਿਲਮਸ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਵੀ ਮੌਜ਼ੂਦ ਸੀ। ਹਲਦੀ ਦੀ ਇਹ ਰਸਮ ਕਰੀਬ 2 ਘੰਟੇ ਤੱਕ ਚੱਲੀ। 


About The Author

sunita

sunita is content editor at Punjab Kesari