ਵਿਆਹ ਦਾ ਕਾਰਡ ਸ਼ੇਅਰ ਕਰਕੇ ਸੋਸ਼ਲ ਮੀਡੀਆ ''ਤੇ ਟਰੋਲ ਹੋਏ ਰਣਵੀਰ-ਦੀਪਿਕਾ
10/22/2018 1:20:40 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਐਕਟਰ ਰਣਵੀਰ ਸਿੰਘ ਦੇ ਵਿਆਹ ਦੀ ਤਾਰੀਖ ਨੇੜੇ ਆ ਗਈ ਹੈ। ਦੋਵੇਂ 14-15 ਨਵੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਹਾਂ ਨੇ ਸੋਸ਼ਲ ਮੀਡੀਆ 'ਤੇ ਵਿਆਹ ਦਾ ਕਾਰਡ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਕਾਰਡ ਦੀ ਖਾਸ ਗੱਲ ਇਹ ਰਹੀ ਕਿ ਇਸ ਨੂੰ ਇੰਗਲਿਸ਼ ਦੇ ਨਾਲ-ਨਾਲ ਹਿੰਦੀ 'ਚ ਵੀ ਜਾਰੀ ਕੀਤਾ ਗਿਆ।
— Deepika Padukone (@deepikapadukone) October 21, 2018
ਹਿੰਦੀ 'ਚ ਕਾਰਡ ਛਪਵਾਉਣ 'ਤੇ ਜਿੱਥੇ ਇਕ ਪਾਸੇ ਉਨ੍ਹਾਂ ਦੀ ਸਰਾਹਨਾ ਹੋ ਰਹੀ ਹੈ, ਉੱਥੇ ਦੂਜੇ ਪਾਸੇ ਕਾਰਡ 'ਚ ਹਿੰਦੀ ਦੀਆਂ ਗਲਤੀਆਂ ਕਾਰਨ ਦੋਵੇਂ ਟਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ।
ਦਰਅਸਲ ਦੀਪਿਕਾ ਤੇ ਰਣਵੀਰ ਨੇ ਹਿੰਦੀ 'ਚ ਜੋ ਕਾਰਡ ਜਾਰੀ ਕੀਤਾ ਹੈ, ਉਸ 'ਚ ਦੀਪਿਕਾ ਦੇ ਨਾਂ ਦੇ ਸਪੈਲਿੰਗ ਗਲਤ ਲਿਖੇ ਹੋਏ ਹਨ। 'ਦੀਪਿਕਾ' ਦੀ ਜਗ੍ਹਾ 'ਦੀਪੀਕਾ' ਲਿਖਿਆ ਹੋਇਆ ਹੈ।
ਇਸੇ ਗੱਲ 'ਤੇ ਟਵਿਟਰ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਕਿ' ਤੇ 'ਕੀ' 'ਚ ਵੀ ਗਲਤੀ ਹੈ।
ਵਿਆਹ ਦੀਆਂ 2 ਵੱਖ-ਵੱਖ ਤਾਰੀਖਾਂ 14 ਤੇ 15 ਲਿਖੀਆਂ ਗਈਆਂ ਹਨ, ਜਦਕਿ ਵਿਆਹ ਕਿਸੇ ਇਕ ਹੀ ਤਾਰੀਖ 'ਚ ਹੋਵੇਗਾ। ਇਨ੍ਹਾਂ ਹੀ ਗਲਤੀਆਂ 'ਤੇ ਯੂਜ਼ਰਸ ਇਨ੍ਹਾਂ ਦੋਹਾਂ ਨੂੰ ਟਰੋਲ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ