ਦੋਸਤ ਦੇ ਵਿਆਹ ''ਚ ਪਹੁੰਚੇ ਦੀਪਵੀਰ, ਦੇਖੋ ਤਸਵੀਰਾਂ

1/23/2019 2:14:58 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਕਪੱਲ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਸ ਮਹੀਨੇ ਸ਼੍ਰੀਲੰਕਾ ਪਹੁੰਚੇ ਸਨ। ਲੋਕ ਅੰਦਾਜ਼ੇ ਲਗਾ ਰਹੇ ਸਨ ਕਿ ਇਹ ਕਪੱਲ ਆਪਣੇ ਹਨੀਮੂਨ ਲਈ ਜਾਂ ਛੁੱਟੀਆਂ ਮਨਾਉਣ ਲਈ ਗਿਆ ਹੈ ਪਰ ਹੁਣ ਪਤਾ ਲੱਗਿਆ ਹੈ ਕਿ ਇਸ ਦਾ ਕਾਰਨ ਕੁਝ ਹੋਰ ਹੀ ਸੀ ਦਰਅਸਲ, ਦੀਪਿਕਾ ਆਪਣੀ ਇਕ ਕਰੀਬੀ ਦੋਸਤ ਦੇ ਵਿਆਹ 'ਚ ਸ਼ਾਮਿਲ ਹੋਣ ਸ਼੍ਰੀਲੰਕਾ ਪਹੁੰਚੀ ਸੀ।
PunjabKesari
ਫੈਸ਼ਨ ਡਿਜ਼ਾਈਨਰ ਸਭਿਆਸਾਚੀ ਮੁਖਰਜ਼ੀ ਨੇ ਇਸ ਖਾਸ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਦੀਪਿਕਾ ਵੀ ਨਜ਼ਰ ਆ ਰਹੀ ਹੈ। ਦੀਪਿਕਾ ਦੀ ਦੋਸਤ ਸ਼੍ਰੀਲਾ ਰਾਓ ਨੇ ਸ਼੍ਰੀਲੰਕਾ 'ਚ ਵਿਲਾ ਬੇਨਟੋਟਾ 'ਚ 'ਚ ਵੈਡਿੰਗ ਕੀਤੀ ਹੈ।
PunjabKesari
ਦੀਪਿਕਾ ਨੂੰ ਇਨ੍ਹਾਂ ਤਸਵੀਰਾਂ 'ਚ ਸ਼੍ਰੀਲਾ ਨੂੰ ਤਿਆਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਇਕ ਤਸਵੀਰ 'ਚ ਆਪਣੀ ਦੋਸਤ ਦੇ ਕੰਨਾਂ 'ਚ ਈਅਰਰਿੰਗ ਪਾਉਂਦੇ ਹੋਏ ਨਜ਼ਰ ਆ ਰਹੀ ਹੈ।
PunjabKesari
ਇਨ੍ਹਾਂ ਤਸਵੀਰਾਂ 'ਚ ਦੀਪਿਕਾ ਦਾ ਲੁੱਕ ਤਾਂ ਸ਼ਾਨਦਾਰ ਹੈ ਹੀ, ਲਾੜੀ ਬਣੀ ਉਨ੍ਹਾਂ ਦੀ ਦੋਸਤ ਸ਼੍ਰੀਲਾ ਵੀ ਕੁਝ ਘੱਟ ਨਹੀਂ ਲੱਗ ਰਹੀ ਹੈ। ਡਿਜ਼ਾਈਨਰ ਸਭਿਆਸਾਚੀ ਮੁਖਰਜ਼ੀ ਨੇ ਸ਼੍ਰੀਲਾ ਦੇ ਵਿਆਹ ਲਈ ਆਉਟਫਿੱਟ ਤਿਆਰ ਕੀਤੇ ਹਨ।
PunjabKesari
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ 'ਤੇ ਕਾਫੀ ਲਾਈਕਸ ਅਤੇ ਕੁਮੈਂਟਸ ਆ ਚੁੱਕੇ ਹਨ, ਹਾਲਾਂਕਿ ਕੁਝ ਲੋਕਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਕਿ ਇਕ ਤਸਵੀਰ 'ਚ ਲਾੜੀ ਨੂੰ ਬਲੱਰ ਕਰ ਦਿੱਤਾ ਗਿਆ ਹੈ ਜਦੋਂ ਕਿ ਦੀਪਿਕਾ ਹਰ ਤਸਵੀਰ 'ਚ ਫੋਕਸ 'ਚ ਰੱਖੀ ਗਈ ਹੈ।
PunjabKesari
ਦੀਪਿਕਾ ਨੇ ਸਲੀਕ ਕਰਾਉਨ ਬੰਨ ਨਾਲ ਹਾਟ ਰੈੱਡ ਲਪਿਸਟਿੱਕ ਲਗਾਈ ਹੋਈ ਹੈ। ਸਭਿਆਸਾਚੀ ਦੇ ਡਿਜ਼ਾਈਨਰ ਆਉਟਫਿੱਟ 'ਚ 266 ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
PunjabKesari
ਦੋਵਾਂ ਵਿਚਕਾਰ ਕੈਂਡਿਡ ਮੋਮੇਂਟ ਨੂੰ ਤਸਵੀਰਾਂ 'ਚ ਬਖੂਬੀ ਕੈਦ ਕੀਤਾ ਗਿਆ ਹੈ। ਇਕ ਦੂਜੀ ਤਸਵੀਰ 'ਚ ਦੀਪਿਕਾ ਬਲੈਕ ਟਰਟਲਨੈਕ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ।
PunjabKesari
ਇਸ ਡਰੈੱਸ ਨਾਲ ਦੀਪਿਕਾ ਨੇ ਸਲੀਕ ਬੰਨ ਹੇਅਰਸਟਾਈਲ ਬਣਾਇਆ ਹੋਇਆ ਸੀ।
PunjabKesari
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਭਿਆਸਾਚੀ ਹੁਣ ਦੁਲਹਨਾਂ ਦੀ ਪਹਿਲੀ ਪਸੰਦ ਬਣ ਗਈ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਖਾਸ-ਆਮ ਹਰ ਕੋਈ ਸਭਿਆਸਾਚੀ ਦੇ ਡਿਜ਼ਾਇਨ ਕੀਤੇ ਹੋਏ ਕੱਪੜੇ ਹੀ ਪਾਉਣਾ ਚਾਹੁੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News