''ਛਪਾਕ'' ਦੀ ਸ਼ੂਟਿੰਗ ਦੌਰਾਨ ਦੀਪਿਕਾ ਖੁਦ ਨੂੰ ਇੰਝ ਰੱਖਦੀ ਹੈ ਹਾਈਡ੍ਰੇਟ

Tuesday, April 16, 2019 3:09 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੀ ਸ਼ੂਟਿੰਗ ਕਰ ਰਹੀ ਹੈ। ਦਿੱਲੀ ਦੀ ਕੜੀ ਧੁੱਪ 'ਚ ਸ਼ੂਟ ਕਰਨ 'ਚ ਅਦਾਕਾਰਾ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਗਰਮੀ ਤੋਂ ਬਚਨ ਲਈ ਅਦਾਕਾਰਾ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਦੀ ਹੈ ਅਤੇ ਲੂ ਤੋਂ ਬਚਨ ਲਈ ਦਿੱਲੀ ਦੀ ਪ੍ਰਸਿੱਧ ਸੱਤੂ ਡ੍ਰਿੰਕ ਦਾ ਸਹਾਰਾ ਲੈਂਦੀ ਹੈ। ਗਰਮੀ ਦੇ ਦਿਨਾਂ 'ਚ ਆਪਣੀ ਪਿਆਸ ਬੁਝਾਉਣ ਲਈ ਸੱਤੂ ਸ਼ਰਬਤ ਇਕ ਵਧੀਆ ਡ੍ਰਿੰਕ ਹੈ ਕਿਉਂਕਿ ਇਹ ਸਰੀਰ ਨੂੰ ਜਿਆਦਾ ਗਰਮੀ ਤੋਂ ਬਚਾਉਂਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਕਾਫੀ ਘੱਟ ਕਰ ਦਿੰਦੀ ਹੈ।
PunjabKesari
ਇਕ ਐਸਿਡ ਪੀੜਤ ਦੇ ਕਿਰਦਾਰ 'ਚ ਦੀਪਿਕਾ ਪਾਦੂਕੋਣ ਫਿਲਮ 'ਚ ਮਾਲਤੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਹਾਲ ਹੀ 'ਚ ਅਦਾਕਾਰਾ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਸੀ ਜੋ ਲੋਕਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਦੱਸ ਦੇਈਏ ਕਿ ਫਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ। ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।


Edited By

Manju

Manju is news editor at Jagbani

Read More