ਪਦਮਾਵਤੀ ਲਈ ਰਾਜਸਥਾਨ ਦਾ ਇਤਿਹਾਸ ਪੜ੍ਹ ਰਹੀ ਹੈ ਦੀਪਿਕਾ

3/29/2017 9:35:38 AM

ਮੁੰਬਈ— ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਆਉਣ ਵਾਲੀ ਫਿਲਮ ''ਪਦਮਾਵਤੀ'' ਲਈ ਰਾਜਸਥਾਨ ਦਾ ਇਤਿਹਾਸ ਪੜ੍ਹ ਰਹੀ ਹੈ। ਸੰਜੇ ਲੀਲਾ ਭੰਸਾਲੀ ਪੀਰੀਅਡ ਡਰਾਮਾ ਫਿਲਮ ''ਪਦਮਾਵਤੀ'' ਬਣਾ ਰਹੇ ਹਨ। ਇਹ ਫਿਲਮ ਖਿਲਜੀ ਵੰਸ਼ ਦੇ ਦੂਜੇ ਸ਼ਾਸਕ ਅਲਾਓਦੀਨ ਖਿਲਜੀ ਅਤੇ ਮੇਵਾੜ ਦੀ ਰਾਣੀ ਪਦਮਾਵਤੀ ਪ੍ਰਤੀ ਉਸਦੇ ਜਨੂਨੀ ਪਿਆਰ ਦੀ ਗਾਥਾ ਦੀ ਵਿਆਖਿਆ ਕਰੇਗੀ। ਰਾਣੀ ਪਦਮਾਵਤੀ ਆਪਣੀ ਸੁੰਦਰਤਾ, ਬੁੱਧੀ ਅਤੇ ਸਾਹਸ ਲਈ ਪ੍ਰਸਿੱਧ ਸੀ। ''ਪਦਮਾਵਤੀ'' ਵਿਚ ਰਣਵੀਰ ਸਿੰਘ, ਅਲਾਓਦੀਨ ਖਿਲਜੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਥੇ ਹੀ ਦੀਪਿਕਾ ਪਦਮਾਵਤੀ ਦਾ ਕਿਰਦਾਰ ਨਿਭਾਵੇਗੀ। ਸ਼ਾਹਿਦ ਫਿਲਮ ਵਿਚ ਪਦਮਾਵਤੀ ਦੇ ਪਤੀ ਰਾਜਾ ਰਾਵਲ ਰਤਨ ਸਿੰਘ ਦੀ ਭੂਮਿਕਾ ਵਿਚ ਦਿਖਾਈ ਦੇਵੇਗਾ। ਦੀਪਿਕਾ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ''ਪਦਮਾਵਤੀ'' ਦੀ ਤਿਆਰੀ ਵਿਚ ਰੁੱਝੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News