ਗੋਲਡਨ ਬੇਬੀ ਡੋਲ ਬਣੀ ਦੀਪਿਕਾ, ਤਸਵੀਰਾਂ ਹੋਈਆਂ ਵਾਇਰਲ

12/12/2017 4:50:35 PM

ਮੁੰਬਈ (ਬਿਊਰੋ)— ਫਿਲਮ 'ਪਦਮਾਵਤੀ' ਨੂੰ ਲੈ ਕੇ ਹਰ ਪਾਸੇ ਵਿਵਾਦ ਮੱਚਿਆ ਹੋਇਆ ਹੈ ਪਰ ਹੁਣ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਇਸ ਵਿਵਾਦ ਤੋਂ ਖੁਦ ਨੂੰ ਬ੍ਰੇਕ ਦੇ ਦਿੱਤਾ ਹੈ। ਦੀਪਿਕਾ ਇਨ੍ਹੀਂ ਦਿਨੀਂ ਕਿਸੇ ਹੋਰ ਵਜ੍ਹਾ ਕਰਕੇ ਸੁਰਖੀਆਂ 'ਚ ਛਾਈ ਹੋਈ ਹੈ। ਦਰਸਅਲ ਦੀਪਿਕਾ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਗੋਲਡਨ ਡਰੈੱਸ ਪਹਿਣੇ ਨਜ਼ਰ ਆ ਰਹੀ ਹੈ।

PunjabKesari

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਉਸਦੇ ਡਿਜ਼ਾਈਨਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜੋ ਦੀਪਿਕਾ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।ਤਸਵੀਰਾਂ ਸ਼ੇਅਰ ਕਰਨ ਨੂੰ ਲੈ ਕੇ ਇੰਸਟਾਗ੍ਰਾਮ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਦੀਪਿਕਾ ਦੇ ਇੰਸਟਾਗ੍ਰਾਮ 'ਤੇ ਕਰੀਬ 2 ਕਰੋੜ ਤੋਂ ਜ਼ਿਆਦਾ ਫਾਲੋਅਰਜ਼ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News