ਰਣਬੀਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਦੀਪਿਕਾ ਨੇ ਦਿੱਤਾ ਵੱਡਾ ਬਿਆਨ, ਕਿਹਾ, ''ਧੋਖਾ ਦੇਣਾ ਉਸ ਦੀ ਆਦਤ''

Wednesday, July 25, 2018 3:06 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਬੀਰ ਕਪੂਰ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰਦੇ ਸਨ। ਇਨ੍ਹਾਂ ਦੋਹਾਂ ਦਾ ਅਫੇਅਰ ਲੰਬੇ ਸਮੇਂ ਤੱਕ ਰਿਹਾ। ਕੁਝ ਵਜ੍ਹਾ ਕਰਕੇ ਦੋਵੇਂ ਵੱਖਰੇ ਵੀ ਹੋ ਗਏ ਅਤੇ ਅੱਜਕਲ ਇਹ ਦੋਵੇਂ ਚੰਗੇ ਦੋਸਤ ਹਨ। ਇਸ ਰਿਸ਼ਤੇ ਨੂੰ ਖਤਮ ਕਰਨ ਦਾ ਜ਼ਿੰਮੇਦਾਰ ਕੌਣ ਸੀ? ਹਾਲ ਹੀ 'ਚ ਦੀਪਿਕਾ ਨੇ ਇਕ ਇੰਟਰਵਿਊ 'ਚ ਆਪਣੇ ਰਿਸ਼ਤੇ ਦੇ ਟੁੱਟਣ 'ਤੇ ਚੁੱਪੀ ਤੋੜੀ ਹੈ।

PunjabKesari

ਦੀਪਿਕਾ ਨੇ ਦੱਸਿਆ, ''ਮੈਂ ਉਸ ਨੂੰ ਰੰਗੇ ਹੱਥੀ ਫੜ੍ਹਿਆ ਸੀ, ਇਹ ਉਹੀ ਸਮਾਂ ਸੀ ਜਦੋਂ ਮੈਂ ਸਾਰੇ ਇਮੋਸ਼ਨਜ਼ ਭੁੱਲ ਕੇ ਵੱਖਰੇ ਹੋਣ ਦਾ ਫੈਸਲਾ ਕੀਤਾ। ਜਦੋਂ ਮੈਂ ਰਿਲੇਸ਼ਨ 'ਚ ਸੀ ਤਾਂ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਉਹ ਤੁਹਾਨੂੰ ਧੋਖਾ ਦੇ ਰਿਹਾ ਹੈ। ਮੈਂ ਖੁਦ ਵੀ ਇਸ ਗੱਲ ਨੂੰ ਜਾਣਦੀ ਸੀ ਪਰ ਉਸ ਨੂੰ ਮੇਰੇ ਸਾਹਮਣੇ ਰਿਸ਼ਤੇ ਦੀ ਭੀਖ ਮੰਗਦੇ ਦੇਖ ਕੇ ਮੈਂ ਉਸ ਨੂੰ ਦੂਜਾ ਮੌਕਾ ਦਿੱਤਾ ਪਰ ਇਸ ਦੇ ਬਾਵਜੂਦ ਇਕ ਦਿਨ ਮੈਂ ਉਸ ਨੂੰ ਰੰਗੀ ਹੱਥੀ ਫੜਿਆ।

PunjabKesari

ਦੀਪਿਕਾ ਨੇ ਕਿਹਾ ਕਿ ਮੈਂ ਕਦੇ ਰਿਲੇਸ਼ਨ 'ਚ ਰਹਿੰਦੇ ਹੋਏ ਕਿਸੇ ਨੂੰ ਧੋਖਾ ਨਹੀਂ ਦਿੱਤਾ, ਕਿਉਂਕਿ ਜੇਕਰ ਇਹੀ ਕਰਨਾ ਹੈ ਤਾਂ ਇਸ ਤੋਂ ਚੰਗਾ ਹੈ ਕਿ ਮੈਂ ਸਿੰਗਲ ਰਹਾਂ। ਦੀਪਿਕਾ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਜਦੋਂ ਉਸ ਨੇ ਮੈਨੂੰ ਪਹਿਲੀ ਵਾਰ ਧੋਖਾ ਦਿੱਤਾ ਤਾਂ ਲੱਗਾ ਕਿ ਸਾਡੇ ਰਿਸ਼ਤੇ 'ਚ ਕਿਤੇ ਕੋਈ ਗੱਲ ਸਹੀ ਨਹੀਂ, ਜਿਸ ਕਾਰਨ ਇਹ ਸਭ ਹੋਇਆ ਪਰ ਜਦੋਂ ਧੋਖਾ ਦੇਣਾ ਕਿਸੇ ਦੀ ਆਦਤ ਬਣ ਜਾਵੇ ਤਾਂ ਤੁਸੀਂ ਰਿਸ਼ਤੇ 'ਚ ਸਭ ਕੁਝ ਦੇਣ ਤੋਂ ਬਾਅਦ ਵੀ ਸਭ ਕੁਝ ਹਾਰ ਜਾਂਦੇ ਹੋ।

PunjabKesari

ਮੈਂ ਇਸ ਰਿਸ਼ਤੇ ਨੂੰ ਸਭ ਕੁਝ ਦਿੱਤਾ ਪਰ ਵਾਪਸੀ ਦੀ ਉਮੀਦ ਨਹੀਂ ਰੱਖੀ। ਭਰੋਸਾ ਟੁੱਟਣ ਤੋਂ ਬਾਅਦ ਤੁਸੀਂ ਪੂਰੀ ਤਰ੍ਹਾ ਸਾਹਮਣੇ ਵਾਲੇ ਦੇ ਪ੍ਰਤੀ ਸਾਰੀਆਂ ਭਾਵਨਾਵਾਂ ਗੁਆ ਬੈਠਦੇ ਹੋ। ਬ੍ਰੇਕਅੱਪ ਤੋਂ ਬਾਅਦ ਮੈਂ ਕਈ ਦਿਨਾਂ ਤੱਕ ਰੋਂਦੀ ਰਹੀ। ਸਮਾਂ ਬੀਤਣ ਦੇ ਨਾਲ-ਨਾਲ ਮੈਂ ਬਿਹਤਰ ਵਿਅਕਤੀ ਬਣੀ ਅਤੇ ਅੱਗੇ ਵੱਧ ਗਈ।''

PunjabKesari

ਜ਼ਿਕਰਯੋਗ ਹੈ ਕਿ ਪਹਿਲੀ ਫਿਲਮ 'ਬਚਨਾ ਐ ਹਸੀਨੋਂ' ਦੇ ਸੈੱਟ 'ਤੇ ਦੋਵੇਂ ਕਰੀਬ ਆਏ ਸਨ। ਦੀਪਿਕਾ-ਰਣਬੀਰ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਇੰਨੀ ਸੀਰੀਅਸ ਸੀ ਕਿ ਉਨ੍ਹਾਂ ਨੇ ਆਪਣੀ ਗਰਦਨ 'ਤੇ ਰਣਬੀਰ ਦੇ ਨਾਂ ਦਾ ਟੈਟੂ ਵੀ ਬਣਵਾ ਲਿਆ ਸੀ। ਬ੍ਰੇਕਅੱਪ ਤੋਂ ਬਾਅਦ ਰਣਬੀਰ-ਦੀਪਿਕਾ ਨੇ 'ਯੇ ਜਵਾਨੀ ਹੈ ਦੀਵਾਨੀ' ਅਤੇ 'ਤਮਾਸ਼ਾ' 'ਚ ਕੰਮ ਕੀਤਾ।

PunjabKesari

ਦੱਸ ਦੇਈਏ ਕਿ ਹੁਣ ਦੀਪਿਕਾ, ਰਣਵੀਰ ਸਿੰਘ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉੱਥੇ ਰਣਬੀਰ, ਆਲੀਆ ਨਾਲ ਆਪਣੇ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਛਾਏ ਹੋਏ ਹਨ।

PunjabKesari


Edited By

Chanda Verma

Chanda Verma is news editor at Jagbani

Read More