Pics : ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਦੀਪਿਕਾ ਪਾਦੂਕੋਣ ਦਾ ਖੂਬਸੂਰਤ ਲੁੱਕ
10/12/2018 2:43:31 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਗਲੈਮਰਸ ਅੰਦਾਜ਼ ਤੇ ਗਜ਼ਬ ਲੁੱਕ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਜਦੋਂ ਦੀਪਿਕਾ ਦੀ ਰੈਟਰੋ ਲੁੱਕ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਫੈਨਜ਼ ਤਾਂ ਦੀਵਾਨੇ ਹੋ ਹੀ ਜਾਂਦੇ ਹਨ।
ਇਕ ਵਾਰ ਫਿਰ ਦੀਪਿਕਾ ਆਪਣੇ ਫੈਨਜ਼ ਲਈ ਇੰਡੀਅਨ ਲੁੱਕ 'ਚ ਨਜ਼ਰ ਆਈ। ਦੀਪਿਕਾ ਨੇ ਇਹ ਸਟਾਈਲ ਇਕ ਇਸ਼ਤਿਹਾਰ ਲਈ ਚੁਣਿਆ ਹੈ, ਜੋ ਜਿਊਲਰੀ ਦਾ ਫੇਮਸ ਬ੍ਰੈਂਡ ਹੈ।
ਜਿਊਲਰੀ ਦਾ ਇਹ ਐਡ ਖਾਸ ਦੀਵਾਲੀ ਲਈ ਸ਼ੂਟ ਕੀਤਾ ਗਿਆ ਹੈ। ਇਸ 'ਚ ਦੀਪਿਕਾ ਦੇ ਫੋਟੋਸ਼ੂਟ ਲਈ ਗੋਲਡਨ ਥੀਮ ਨੂੰ ਚੂਜ਼ ਕੀਤਾ ਗਿਆ।
ਮਸਤਾਨੀ ਦੀਪਿਕਾ ਦੇ ਇਸ ਐਥਨਿਕ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ 'ਚ ਦੀਪਿਕਾ ਵੱਖ-ਵੱਖ ਲੁੱਕ ਤੇ ਡਰੈੱਸ 'ਚ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੀਪਿਕਾ-ਰਣਵੀਰ ਸਿੰਘ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ।
ਖਬਰਾਂ ਹਨ ਕਿ ਦੋਵੇਂ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਆਹ ਕਰ ਰਹੇ ਹਨ। ਇਸ ਕੱਪਲ ਦੀ ਕੈਮਿਸਟਰੀ ਫਿਲਮਾਂ ਦੇ ਨਾਲ ਅਸਲ ਜ਼ਿੰਦਗੀ 'ਚ ਵੀ ਦੇਖਣ ਨੂੰ ਮਿਲਦੀ ਹੈ।
ਹਾਲ ਹੀ 'ਚ ਦੋਵਾਂ ਇਕ ਈਵੈਂਟ 'ਚ ਨਜ਼ਰ ਆਏ ਸੀ, ਜਿੱਥੇ ਉਨ੍ਹਾਂ ਦੀ ਮਸਤੀ ਲੋਕਾਂ ਨੂੰ ਖੂਬ ਪਸੰਦ ਆਈ।
ਦੋਵਾਂ ਦੀ ਜੋੜੀ ਫਿਲਮਾਂ 'ਚ ਵੀ ਕਾਫੀ ਨਜ਼ਰ ਆਈ ਹੈ, ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ। ਪਸੰਦ ਦੇ ਨਾਲ ਦੋਵਾਂ ਦੀ ਫਿਲਮਾਂ ਸੁਪਰਹਿੱਟ ਵੀ ਰਹੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ