Viral : ਲੇਟੈਸਟ ਵੀਡੀਓਜ਼ ਨਾਲ ਦੀਪਿਕਾ ਤੇ ਇਲੀਆਨਾ ਛਾਈਆਂ ਲਾਈਮਲਾਈਟ 'ਚ
10/18/2018 12:03:02 PM
ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਸ 'ਚ ਨੰਬਰ ਇਕ ਦੀ ਪੋਜੀਸ਼ਨ 'ਤੇ ਕਾਇਮ ਅਭਿਨੇਤਰੀ ਦੀਪਿਕਾ ਪਾਦੂਕੋਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਕਰਕੇ ਕਾਫੀ ਸੁਰਖੀਆਂ 'ਚ ਹੈ। ਦੀਪਿਕਾ ਆਪਣੇ ਆਪ ਨੂੰ ਫਿੱਟ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਜਿਸ ਲਈ ਉਹ ਜਿਮ 'ਚ ਪੂਰੀ ਮਿਹਨਤ ਵੀ ਕਰਦੀ ਹੈ।
ਹਾਲ ਹੀ 'ਚ ਦੀਪਿਕਾ ਦੀ ਜਿਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਬਾਲੀਵੁੱਡ ਦੀ ਫੇਮ ਜਿਮ ਟਰੇਨਰ ਯਾਸਮੀਨ ਕਰਾਚੀਵਾਲਾ ਟਰੇਨ ਕਰ ਰਹੀ ਹੈ। ਵੀਡੀਓ 'ਚ ਦੀਪਿਕਾ ਲਟਕ ਕੇ ਸਟ੍ਰੈਚਿੰਗ ਕਰਦੀ ਦੀ ਇਕ ਵੀਡੀਓ ਯਾਸਮੀਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਇਸ ਤੋਂ ਬਾਅਦ ਇਕ ਹੋਰ ਅਦਾਕਾਰਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਹੈ ਬਾਲੀਵੁੱਡ ਅਭਿਨੇਤਰੀ ਇਲੀਆਨਾ ਡੀਕਰੂਜ਼ ਦੀ ਜਿਸ 'ਚ ਉਹ ਸੜਕ ਕੰਢੇ ਸਬਜ਼ੀਆਂ ਦੀ ਖਰੀਦਾਰੀ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਆਵਾਜ਼ ਤਾਂ ਕਲੀਅਰ ਨਹੀਂ ਆ ਰਹੀ ਪਰ ਲੱਗ ਰਿਹਾ ਹੈ ਕਿ ਇਲੀਆਨਾ ਸਬਜ਼ੀ ਲਈ ਨਾਪ-ਤੋਲ ਕਰਦੀ ਨਜ਼ਰ ਆ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ