15 ਨਵੰਬਰ ਦੀ ਤਰੀਕ ਰਣਵੀਰ-ਦੀਪਿਕਾ ਲਈ ਹੈ ਬੇਹੱਦ ਖਾਸ
10/22/2018 4:15:49 PM
ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਦਾ ਕਾਰਡ ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਦੋਵਾਂ ਦੇ ਫੈਨਸ ਬੇਹੱਦ ਖੁਸ਼ ਹਨ। ਦੀਪਿਕਾ-ਰਣਵੀਰ 15 ਨਵੰਬਰ ਨੂੰ ਇਕ-ਦੂਜੇ ਦੇ ਹੋ ਜਾਣਗੇ। 'ਦੀਪਵੀਰ' ਦੇ ਵਿਆਹ 'ਚ ਇਕ ਮਹੀਨੇ ਦਾ ਸਮਾਂ ਵੀ ਨਹੀਂ ਰਿਹਾ। ਦੋਵਾਂ ਦੇ ਵਿਆਹ ਦੇ ਕਾਰਡ ਹਿੰਦੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਛਪੇ ਹਨ, ਜਿਸ ਨੂੰ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੇ ਵਿਆਹ ਦੀ ਤਾਰੀਖ 15 ਨਵੰਬਰ ਹੀ ਕਿਉਂ ਰੱਖੀ ਗਈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ 'ਚ ਖਾਸ ਕੀ ਹੈ ਤਾਂ ਦੱਸ ਦਈਏ ਕਿ ਇਸੇ ਤਾਰੀਖ ਨੂੰ 2013 'ਚ ਦੋਹਾਂ ਦੀ ਫਿਲਮ 'ਗੋਲੀਓਂ ਕੀ ਰਾਸਲੀਲਾ-ਰਾਮਲੀਲਾ' ਰਿਲੀਜ਼ ਹੋਈ ਸੀ। ਇਸੇ ਫਿਲਮ ਦੀ ਸ਼ੂਟਿੰਗ ਸਮੇਂ ਦੋਹਾਂ ਦੀ ਨੇੜਤਾ ਵਧੀ ਸੀ, ਜੋ ਦੋਸਤੀ ਤੋਂ ਬਾਅਦ ਪਿਆਰ 'ਚ ਤਬਦੀਲ ਹੋ ਗਈ। ਇਸੇ ਲਈ ਦੋਹਾਂ ਨੇ ਇਸੇ ਦਿਨ ਨੂੰ ਚੁਣਿਆ। ਇਸ ਕਪਲ ਨੇ ਆਪਣੀ ਖੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਸ ਦੀ ਖੁਸ਼ੀ ਨੂੰ ਵੀ ਦੁੱਗਣਾ ਕਰ ਦਿੱਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ