ਦੀਪਿਕਾ ਦੇ ਹੱਥੋਂ ਖਿਸਕਿਆ ਸਲਮਾਨ-ਸ਼ਾਹਰੁਖ ਨਾਲ ਕੰਮ ਦਾ ਮੌਕਾ

Wednesday, December 5, 2018 1:19 PM
ਦੀਪਿਕਾ ਦੇ ਹੱਥੋਂ ਖਿਸਕਿਆ ਸਲਮਾਨ-ਸ਼ਾਹਰੁਖ ਨਾਲ ਕੰਮ ਦਾ ਮੌਕਾ

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੂੰ ਇਕ ਇਕੱਠੇ ਫਿਲਮ 'ਚ ਕੰਮ ਕਰਦੇ ਦੇਖਣਾ ਫੈਨਜ਼ ਲਈ ਕਿਸੇ ਡ੍ਰੀਮ ਤੋਂ ਘੱਟ ਨਹੀਂ ਹੈ। ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਡਾਇਰੈਕਟਰ ਦੋਵਾਂ ਨੂੰ ਕਾਸਟ ਕਰਨਾ ਚਾਹੁੰਦੇ ਹਨ। ਇਸ ਦੀ ਕੋਸ਼ਿਸ਼ ਪਿਛਲੇ ਕਈ ਦਿਨਾਂ ਤੋਂ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੀ ਕਰ ਰਹੇ ਹਨ। ਇਸ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ ਕਿ ਸੰਜੇ ਆਪਣੀ ਅਗਲੀ ਵੱਡੇ ਬਜਟ ਦੀ ਫਿਲਮ 'ਚ ਸਲਮਾਨ ਤੇ ਸ਼ਾਹਰੁਖ ਨਾਲ ਕੰਮ ਕਰਨ ਵਾਲੇ ਹਨ। ਇਸ ਦੀ ਕਹਾਣੀ ਪੁਰਾਣੀ ਹਿੱਟ ਫਿਲਮ 'ਸੌਦਾਗਰ' ਦੀ ਤਰ੍ਹਾਂ ਹੋਵੇਗੀ। ਇਸ 'ਚ ਰਾਜਕੁਮਾਰ ਤੇ ਦਿਲੀਪ ਕੁਮਾਰ ਦੀ ਜੋੜੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਪਹਿਲਾਂ ਖਬਰਾਂ ਆਈਆਂ ਸਨ ਕਿ ਇਸ ਫਿਲਮ 'ਚ ਦੋਵਾਂ ਨਾਲ ਦੀਪਿਕਾ ਪਾਦੂਕੋਣ ਵੀ ਨਜ਼ਰ ਆ ਸਕਦੀ ਹੈ ਪਰ ਹੁਣ ਅਜਿਹਾ ਨਹੀਂ ਹੈ।

ਖਬਰਾਂ ਹਨ ਕਿ ਇਸ ਫਿਲਮ 'ਚੋਂ ਦੀਪਿਕਾ ਦਾ ਪੱਤਾ ਸਾਫ ਹੋ ਗਿਆ ਹੈ ਅਤੇ ਫਿਲਮ ਪ੍ਰੋਡਿਊਸਰਾਂ ਨੇ ਇਸ ਫਿਲਮ ਦਾ ਆਫਰ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਹੈ। ਇਸ ਦਾ ਕਾਰਨ ਕਿਹਾ ਜਾ ਰਿਹਾ ਹੈ ਕਿ ਦੀਪਿਕਾ ਤੇ ਕੈਟਰੀਨਾ ਦੀ ਕੋਲਡ ਵਾਰ ਤੇ ਕੈਟਰੀਨਾ, ਸਲਮਾਨ ਦੇ ਕਿੰਨੀ ਖਾਸ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਉਂਝ ਇਸ ਫਿਲਮ ਬਾਰੇ ਅਨੁਸ਼ਕਾ ਨੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ। ਫੈਨਜ਼ ਨੂੰ ਫਿਲਮ ਦੇ ਔਫੀਸ਼ੀਅਲ ਅਨਾਉਂਸਮੈਂਟ ਦਾ ਇੰਤਜ਼ਾਰ ਰਹੇਗਾ।


Edited By

Sunita

Sunita is news editor at Jagbani

Read More