ਫੈਨਜ਼ ਨੂੰ ਮਦਹੋਸ਼ ਕਰ ਰਿਹਾ ਹੈ ਦੀਪਿਕਾ ਦਾ ਹੌਟ ਲੁੱਕ

Friday, December 7, 2018 9:56 AM

ਮੁੰਬਈ(ਬਿਊਰੋ)— 2018 ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਲਈ ਕਾਫ਼ੀ ਵਧੀਆ ਰਿਹਾ ਹੈ। ਦਰਅਸਲ 14-15 ਨਵੰਬਰ ਨੂੰ ਦੀਪਿਕਾ ਨੇ ਆਪਣੇ ਬੁਆਏਫਰੈਂਡ ਅਤੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਹੈ। ਹੁਣ ਦੀਪਿਕਾ ਜੀਕਿਊ ਇੰਡੀਆ ਦੇ ਕਵਰ ਪੇਜ 'ਤੇ ਦਿਖਾਈ ਦੇ ਰਹੀ ਹੈ।

PunjabKesari
ਵਿਆਹ ਦੇ ਬਾਅਦ ਤੋਂ ਹੀ ਦੀਪਿਕਾ ਅਤੇ ਰਣਵੀਰ ਚਰਚਾ 'ਚ ਹਨ। ਦੋਵੇਂ ਕਿਤੇ ਰਿਸੈਪਸ਼ਨ ਪਾਰਟੀ ਕਰਦੇ ਦਿਖਾਈ ਦਿੰਦੇ ਹਨ ਅਤੇ ਕਿਤੇ ਕਪੱਲ ਫੋਟੋਸ਼ੂਟ ਕਰਵਾਉਂਦੇ ਪਰ 7Q ਇੰਡੀਆ ਦੇ ਦਸੰਬਰ ਕਵਰ ਪੇਜ 'ਤੇ ਦੀਪਿਕਾ ਇਕ ਸ਼ਾਨਦਾਰ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।

PunjabKesari
ਜੀਕਿਊ ਨੇ ਦੀਪਿਕਾ ਨੂੰ ਨਾ ਸਿਰਫ ਦਸੰਬਰ ਕਵਰਪੇਜ ਲਈ ਚੁਣਿਆ ਹੈ ਸਗੋਂ ਦੀਪਿਕਾ ਨੂੰ 50 ਮੋਸਟ ਯੰਗ ਇੰਫਲੂਐਂਸ ਯੰਗ ਇੰਡੀਅਨਸ ਦੀ ਲਿਸਟ 'ਚ ਵੀ ਸ਼ਾਮਿਲ ਕੀਤਾ ਹੈ।

PunjabKesari
ਮੈਗਜ਼ੀਨ ਦੇ ਕਵਰ ਪੇਜ ਦੀ ਤਸਵੀਰ ਖੁਦ ਦੀਪਿਕਾ ਨੇ ਆਪਣੇ ਇੰਸਟਾਗਰਾਮ 'ਤੇ ਪੋਸਟ ਕੀਤੀ ਹੈ, ਜਿਸ ਵਿਚ ਉਹ ਕਾਫ਼ੀ ਹੌਟ ਲੱਗ ਰਹੀ ਹੈ।

PunjabKesari

PunjabKesari

PunjabKesari


About The Author

manju bala

manju bala is content editor at Punjab Kesari