ਕਿਉਂ ਵਿਆਹ ਤੋਂ ਬਾਅਦ ਦੀਪਿਕਾ ਦੇ ਘਰ ਰਹੇਗਾ ਰਣਵੀਰ?

Thursday, November 8, 2018 10:36 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਕੁਝ ਹੀ ਦਿਨ੍ਹਾਂ 'ਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੇ ਹਨ। ਦੱਸ ਦੇਈਏ ਕਿ ਦੀਪਿਕਾ-ਰਣਵੀਰ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਵੀ ਹਨ, ਜਿਸ ਦੀ ਖੁਸ਼ੀ ਦੋਵਾਂ ਦੇ ਚਿਹਰਿਆਂ 'ਤੇ ਸਾਫ ਨਜ਼ਰ ਆ ਰਹੀ ਹੈ।

PunjabKesari
ਖਬਰਾਂ ਮੁਤਾਬਕ ਦੋਵਾਂ ਦਾ ਵਿਆਹ ਇਟਲੀ ਦੇ ਲੇਕ ਕੋਮੋ ਦੇ ਇਕ ਸ਼ਾਨਦਾਰ ਵਿਲੇ 'ਚ ਹੋਣ ਵਾਲਾ ਹੈ। ਵਿਆਹ ਤੋਂ ਬਾਅਦ ਇਹ ਜੋੜਾ ਕਿੱਥੇ ਰਹੇਗਾ ਇਸ 'ਤੇ ਸਸਪੈਂਸ ਬਰਕਰਾਰ ਹੈ। ਦੋਵੇਂ ਆਪਣੇ ਡਰੀਮ ਹਾਊਸ ਦੀ ਤਲਾਸ਼ ਕਰ ਰਹੇ ਹਨ। ਖਬਰਾਂ ਮੁਤਾਬਕ ਰਣਵੀਰ ਅਤੇ ਦੀਪਿਕਾ ਨਵੇਂ ਘਰ ਦੀ ਭਾਲ 'ਚ ਹਨ। ਜਦੋਂ ਤਕ ਉਨ੍ਹਾਂ ਨੂੰ ਨਵਾਂ ਘਰ ਨਹੀਂ ਮਿਲ ਜਾਂਦਾ ਰਣਵੀਰ ਦੀਪਿਕਾ ਦੇ ਘਰ 'ਚ ਹੀ ਰਹਿਣਗੇ।

PunjabKesari

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਇਹ ਫੈਸਲਾ ਮਿਲ ਕੇ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀਆਂ ਖਬਰਾਂ ਮੁਤਾਬਕ ਅਪਾਰਟਮੈਂਟ ਲੱਭਣ ਕੋਈ ਸੋਖੀ ਗੱਲ ਨਹੀਂ ਹੈ। ਹਾਲਾਂਕਿ ਅਪਾਰਟਮੈਂਟ ਨੂੰ ਲੱਭਣ 'ਚ ਕੁਝ ਸਮਾਂ ਲੱਗੇਗਾ। ਉਹ ਜਲਦਬਾਜ਼ੀ 'ਚ ਕੋਈ ਵੀ ਘਰ ਨਹੀਂ ਲੈਣਾ ਚਾਹੁੰਦੇ। ਸ਼ਿਫਟ ਹੋਣ ਤੋਂ ਪਹਿਲਾਂ ਉਹ ਘਰ ਨੂੰ ਪੂਰੀ ਤਰ੍ਹਾਂ ਤਿਆਰ ਕਰ ਲੈਣਾ ਚਾਹੁੰਦੇ ਹਨ। ਸੂਤਰਾਂ ਮੁਤਾਬਕ ਰਣਵੀਰ ਨਹੀਂ ਚਾਹੁੰਦੇ ਕਿ ਦੀਪਿਕਾ ਆਪਣਾ ਘਰ ਛੱਡੇ। ਇਸ ਲਈ ਦੀਪਿਕਾ ਅਤੇ ਰਣਵੀਰ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਤੋਂ ਬਾਅਦ ਦੀਪਿਕਾ ਦੇ ਘਰ ਹੀ ਰਹਿਣਗੇ।
PunjabKesari


About The Author

sunita

sunita is content editor at Punjab Kesari