ਵਿਆਹ ਦਾ ਕਾਰਡ ਦੇਣ ਪੁੱਜੇ ਦੀਪਿਕਾ ਅਤੇ ਰਣਵੀਰ ਨੂੰ ਭੰਸਾਲੀ ਨੇ ਦਿੱਤਾ ਖਾਸ ਰਿਟਰਨ ਗਿਫਟ

Thursday, November 8, 2018 1:18 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਆਪਣੇ ਬਿਜ਼ੀ ਸ਼ੈਡਿਊਲ 'ਚੋਂ ਕੁਝ ਸਮਾਂ ਕੱਢ ਕੇ ਦੋਵੇਂ ਸਟਾਰਸ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਘਰ 'ਚ ਵਿਆਹ ਦਾ ਕਾਰਡ ਦੇਣ ਪਹੁੰਚੇ ਸਨ।

PunjabKesari

ਸੰਜੇ ਲੀਲਾ ਭੰਸਾਲੀ ਨੇ ਰਣਵੀਰ ਤੇ ਦੀਪਿਕਾ ਨੂੰ ਇਨ੍ਹਾਂ ਦੇ ਕਰੀਅਰ ਦੀਆਂ ਤਿੰਨ ਸਭ ਤੋਂ ਸਫਲ ਫਿਲਮਾਂ 'ਬਾਜੀਰਾਓ ਮਸਤਾਨੀ', 'ਰਾਮਲੀਲਾ' ਤੇ 'ਪਦਮਾਵਤ' ਦਿੱਤੀਆਂ ਹਨ, ਜਿਸ ਦੀ ਵਜ੍ਹਾ ਨਾਲ ਸੰਜੇ ਲੀਲਾ ਭੰਸਾਲੀ ਇਨ੍ਹਾਂ ਦੋਵਾਂ ਦੀ ਜ਼ਿੰਦਗੀ 'ਚ ਖਾਸ ਸਥਾਨ ਰੱਖਦੇ ਹਨ।

PunjabKesari

ਸੰਜੇ ਲੀਲਾ ਭੰਸਾਲੀ ਨੇ ਰਣਵੀਰ ਤੇ ਦੀਪਿਕਾ ਪਾਦੂਕੋਣ ਨੂੰ ਆਪਣੇ ਘਰ 'ਚੋਂ ਖਾਲੀ ਹੱਥ ਨਹੀਂ ਪਰਤਣ ਦਿੱਤਾ। ਉਨ੍ਹਾਂ ਨੇ ਵੀ ਰਣਵੀਰ-ਦੀਪਿਕਾ ਨੂੰ ਇਕ ਤੋਹਫਾ ਦਿੱਤਾ ਹੈ।

PunjabKesari

ਇਹ ਤੋਹਫਾ ਕੁਝ ਹੋਰ ਨਹੀਂ ਸਗੋਂ 'ਪਦਮਾਵਤ' ਫਿਲਮ ਦੌਰਾਨ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਨਾਲ ਸਜੀ ਇਕ ਖਾਸ ਐਲਬਮ ਦਿੱਤੀ ਹੈ।

PunjabKesari

ਜਦੋਂ ਦੀਪਿਕਾ ਪਾਦੂਕੋਣ, ਸੰਜੇ ਲੀਲਾ ਭੰਸਾਲੀ ਦੇ ਘਰ ਤੋਂ ਬਾਹਰ ਆਈ ਤਾਂ ਉਸ ਦੇ ਹੱਥ 'ਚ 'ਪਦਮਾਵਤ' ਦੇ ਪੋਸਟਰ ਨਾਲ ਸਜੀ ਇਕ ਐਲਬਮ ਨਜ਼ਰ ਆਈ ਸੀ। 

PunjabKesari
ਦੱਸਣਯੋਗ ਹੈ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਮੁਲਾਕਾਤ ਸੰਜੇ ਲੀਲਾ ਭੰਸਾਲੀ ਦੀ 'ਰਾਮਲੀਲਾ' ਦੌਰਾਨ ਹੋਈ ਸੀ। ਇਸ ਫਿਲਮ ਦੇ ਸੈੱਟ ਤੋਂ ਦੋਵਾਂ ਦਾ ਪਿਆਰ ਸ਼ੁਰੂ ਹੋਇਆ, ਜੋ ਬਹੁਤ ਜਲਦ ਵਿਆਹ ਦੇ ਮੰਡਪ ਤੱਕ ਪਹੁੰਚਣ ਵਾਲਾ ਹੈ।


About The Author

sunita

sunita is content editor at Punjab Kesari