ਸਹੁਰੇ ਘਰ ਇੰਝ ਹੋਇਆ ਦੀਪਿਕਾ ਦਾ ਗ੍ਰਹਿ ਪ੍ਰਵੇਸ਼, ਦੇਖੋ ਖਾਸ ਤਸਵੀਰਾਂ
11/18/2018 2:00:17 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਇਟਲੀ ਤੋਂ ਵਾਪਸ ਪਰਤ ਆਏ ਹਨ। ਹਾਲ ਹੀ 'ਚ ਦੀਪਿਕਾ ਪਤੀ ਰਣਵੀਰ ਨਾਲ ਦਾ ਆਪਣੇ ਸਹੁਰੇ ਘਰ ਪਹੁੰਚੀ, ਜਿਥੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ। ਰਣਵੀਰ ਦੇ ਘਰ ਨੂੰ ਦੀਪਿਕਾ ਲਈ ਦੇ ਸਵਾਗਤ ਲਈ ਖਾਸ ਤਰੀਕੇ ਨਾਲ ਸਜਾਇਆ ਗਿਆ।
ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।
ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਹੁਣ ਦੀਪਵੀਰ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ ਹਨ। ਹਾਲ ਹੀ 'ਚ ਇਨ੍ਹਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਦੀਪਿਕਾ ਆਪਣੇ ਸਹੁਰੇ ਘਰ ਜਾ ਕੇ ਰਣਵੀਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਦੀਪਿਕਾ ਨੇ ਆਫ ਵ੍ਹਾਈਟ ਕਲਰ ਦੀ ਆਊਟਫਿੱਟ ਪਾਈ ਸੀ, ਜਿਸ ਨਾਲ ਉਸ ਨੇ ਰੈੱਡ ਕਲਰ ਦਾ ਦੁਪੱਟਾ ਕੈਰੀ ਕੀਤਾ ਸੀ।
ਇਸ ਲੁੱਕ 'ਚ ਦੀਪਿਕਾ ਕਾਫੀ ਸ਼ਾਨਦਾਰ ਲੱਗ ਰਹੀ ਸੀ। ਦੂਜੇ ਪਾਸੇ ਰਣਵੀਰ ਸਿੰਘ ਨੇ ਵੀ ਪਤਨੀ ਨਾਲ ਮੈਚਿੰਗ ਆਊਟਫਿੱਟ ਪਾਈ ਸੀ। ਹੱਥਾਂ 'ਚ ਹੱਥ ਪਾ ਕੇ ਇਸ ਕਪੱਲ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ।
ਦੱਸਣਯੋਗ ਹੈ ਕਿ ਅੱਜ ਦੀਪਿਕਾ-ਰਣਵੀਰ ਭਾਰਤ ਪਰਤ ਆਏ ਹਨ। ਹੁਣ ਇਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਬੰਗਲੁਰੂ 'ਚ ਅਤੇ ਇਸ ਤੋਂ ਬਾਅਦ 28 ਨੂੰ ਮੁੰਬਈ 'ਚ ਹੋਵੇਗੀ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ