ਭਾਰਤ ਪਰਤੇ 'ਦੀਪਵੀਰ', ਇਕ ਝਲਕ ਦੇਖਣ ਨੂੰ ਬੇਤਾਬ ਹੋਏ ਲੋਕ

11/18/2018 11:39:56 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਹੁਣ ਦੀਪਵੀਰ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ ਹਨ। ਹਾਲ ਹੀ 'ਚ ਇਨ੍ਹਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਇਸ ਦੌਰਾਨ ਦੀਪਿਕਾ ਨੇ ਆਫ ਵ੍ਹਾਈਟ ਕਲਰ ਦੀ ਆਊਟਫਿੱਟ ਪਾਈ ਸੀ, ਜਿਸ ਨਾਲ ਉਸ ਨੇ ਰੈੱਡ ਕਲਰ ਦਾ ਦੁਪੱਟਾ ਕੈਰੀ ਕੀਤਾ ਸੀ। ਇਸ ਲੁੱਕ 'ਚ ਦੀਪਿਕਾ ਕਾਫੀ ਸ਼ਾਨਦਾਰ ਲੱਗ ਰਹੀ ਸੀ। ਦੂਜੇ ਪਾਸੇ ਰਣਵੀਰ ਸਿੰਘ ਨੇ ਵੀ ਪਤਨੀ ਨਾਲ ਮੈਚਿੰਗ ਆਊਟਫਿੱਟ ਪਾਈ ਸੀ।

PunjabKesari

ਹੱਥਾਂ 'ਚ ਹੱਥ ਪਾ ਕੇ ਇਸ ਕਪੱਲ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ। ਦੋਵਾਂ ਦੀਆਂ ਏਅਰਪੋਰਟ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦੀਪਿਕਾ-ਰਣਵੀਰ ਦੀ ਇੰਡੀਆ 'ਚ ਇਹ ਸਭ ਤੋਂ ਪਹਿਲੀ ਤਸਵੀਰ ਹੈ। 

PunjabKesari
ਸੂਤਰਾਂ ਮੁਤਾਬਕ ਰਣਵੀਰ ਦੇ ਮੁੰਬਈ ਸਥਿਤ ਘਰ 'ਚ ਦੀਪਿਕਾ ਦੇ ਗ੍ਰੈਂਡ ਵੈੱਲਕਮ ਦੀਆਂ ਤਿਆਰੀਆਂ ਵੀ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਬੀ-ਟਾਊਨ ਦੇ ਇਸ ਕਪੱਲ ਨੇ ਵਿਆਹ 'ਚ ਕਾਫੀ ਪ੍ਰਾਈਵੇਸੀ ਰੱਖੀ ਸੀ। ਦੀਪਵਾਰ ਦੇ ਵਿਆਹ ਦੀਆਂ ਤਸਵੀਰਾਂ ਦਾ ਵੀ ਫੈਨਜ਼ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ ਸੀ। 

PunjabKesari
ਦੱਸਣਯੋਗ ਹੈ ਕਿ 18 ਨਵੰਬਰ ਯਾਨੀ ਅੱਜ ਦੀਪਿਕਾ-ਰਣਵੀਰ ਭਾਰਤ ਪਰਤ ਆਏ ਹਨ।

PunjabKesari

ਹੁਣ ਇਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਬੰਗਲੁਰੂ 'ਚ ਅਤੇ ਇਸ ਤੋਂ ਬਾਅਦ 28 ਨੂੰ ਮੁੰਬਈ 'ਚ ਹੋਵੇਗੀ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News