ਵਿਆਹ ਤੋਂ ਪਹਿਲਾਂ ਦੀਪਿਕਾ ਕਰ ਸਕਦੀ ਹੈ ਕੋਈ ਵੱਡਾ ਧਮਾਕਾ

Thursday, October 11, 2018 9:20 AM
ਵਿਆਹ ਤੋਂ ਪਹਿਲਾਂ ਦੀਪਿਕਾ ਕਰ ਸਕਦੀ ਹੈ ਕੋਈ ਵੱਡਾ ਧਮਾਕਾ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜਕਲ ਆਪਣੇ ਕੰਮ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਦੀਪਿਕਾ ਨੇ ਇਸ ਸਾਲ ਫਿਲਮ 'ਪਦਮਾਵਤ' ਤੋਂ ਬਾਅਦ ਕਿਸੇ ਹੋਰ ਫਿਲਮ 'ਚ ਕੰਮ ਨਹੀਂ ਕੀਤਾ। ਹੁਣ ਸਭ ਉਸ ਦੇ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੇ ਹਨ। ਖਬਰਾਂ ਹਨ ਕਿ ਦੀਪਿਕਾ ਹੁਣ ਮੇਘਨਾ ਗੁਲਜ਼ਾਰ ਦੀ ਫਿਲਮ 'ਚ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਵੇਗੀ।

ਦੀਪਿਕਾ ਦੇ ਫੈਨਜ਼ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਇਸ ਦੇ ਨਾਲ ਇਕ ਹੋਰ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਦੀਪਿਕਾ ਨੂੰ ਆਮਿਰ ਖਾਨ ਦੇ ਘਰ ਦੇ ਬਾਹਰ ਦੇਖਿਆ ਗਿਆ।

ਇਸ ਤੋਂ ਬਾਅਦ ਅੰਦਾਜ਼ੇ ਲੱਗ ਰਹੇ ਹਨ ਕਿ ਉਹ ਜਲਦ ਹੀ ਆਮਿਰ ਖਾਨ ਨਾਲ ਕਿਸੇ ਫਿਲਮ 'ਚ ਨਜ਼ਰ ਆ ਸਕਦੀ ਹੈ। ਦੱਸ ਦੇਈਏ ਕਿ ਦੀਪਿਕਾ ਇੱਥੇ ਕਾਲੇ ਟਰੈਕ ਸੂਟ 'ਚ ਹੀ ਨਜ਼ਰ ਆਈ। ਇਸ ਦੇ ਨਾਲ ਰੋਹਨ ਸਿੱਪੀ, ਵਿਕਰਮਾਦਿੱਤਿਆ ਮੋਟਵਾਨੀ ਤੇ ਸਿਧਾਰਥ ਰਾਏ ਕਪੂਰ ਵੀ ਨਜ਼ਰ ਆਏ।

PunjabKesari

ਖੈਰ ਹੁਣ ਸਭ ਨੂੰ ਦੀਪਿਕਾ ਤੇ ਆਮਿਰ ਵੱਲੋਂ ਉਨ੍ਹਾਂ ਦੇ ਪ੍ਰੋਜੈਕਟ ਦੀ ਆਫੀਸ਼ੀਅਲ ਐਲਾਨ ਦਾ ਇੰਤਜ਼ਾਰ ਹੈ।


Edited By

Sunita

Sunita is news editor at Jagbani

Read More