ਦੀਪਿਕਾ ਨੇ ਬੈਟ ਨਾਲ ਚਾੜ੍ਹਿਆ ਰਣਵੀਰ ਦਾ ਕੁਟਾਪਾ, ਵੀਡੀਓ ਵਾਇਰਲ

Thursday, June 13, 2019 10:05 AM
ਦੀਪਿਕਾ ਨੇ ਬੈਟ ਨਾਲ ਚਾੜ੍ਹਿਆ ਰਣਵੀਰ ਦਾ ਕੁਟਾਪਾ, ਵੀਡੀਓ ਵਾਇਰਲ

ਮੁੰਬਈ(ਬਿਊਰੋ)— ਹਾਲ ਹੀ 'ਚ ਖਬਰ ਆਈ ਹੈ ਕਿ ਬਾਲੀਵੁੱਡ ਦੀ ਫੇਮਸ ਜੋੜੀ ਰਣਵੀਰ ਤੇ ਦੀਪਿਕਾ ਇਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਰਣਵੀਰ ਦੀ ਫਿਲਮ '83' 'ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਰੀਅਲ ਲਾਈਫ ਪਤਨੀ ਦੀਪਿਕਾ ਪਾਦੁਕੋਣ ਹੀ ਪਲੇਅ ਕਰ ਰਹੀ ਹੈ। ਦੀਪਿਕਾ ਫਿਲਮ ਦੀ ਸ਼ੂਟਿੰਗ ਦੇ ਲਈ ਲੰਡਨ ਲਈ ਰਵਾਨਾ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ 'ਚ ਦੀਪਿਕਾ ਸ਼ੂਟਿੰਗ ਤੋਂ ਪਹਿਲਾਂ ਰਣਵੀਰ ਦੇ ਬੱਲਾ ਮਾਰਦੀ ਨਜ਼ਰ ਆ ਰਹੀ ਹੈ।


ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਕੈਪਸ਼ਨ ਦਿੰਦੇ ਹੋਏ ਰਣਵੀਰ ਸਿੰਘ ਨੇ ਲਿਖਿਆ,''ਮੇਰੀ ਰੀਅਲ ਤੇ ਰੀਲ ਲਾਈਫ ਕਹਾਣੀ।'' ਇਸ ਦੌਰਾਨ ਦੋਵੇਂ ਪੂਰੀ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਦੋਵਾਂ ਦੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਕ ਹੋਰ ਤਸਵੀਰ ਹੈ ਜਿਸ 'ਚ ਫਿਲਮ ਦੇ ਡਾਇਰੈਕਟਰ ਕਬੀਰ ਖਾਨ ਨਾਲ ਦੀਪਿਕਾ-ਰਣਵੀਰ ਵੀ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Who better to play My Wifey than My Wifey?! 😉❤️ @deepikapadukone plays Romi Dev in @83thefilm !!! 🏏🎥🎞 Genius casting courtesy @kabirkhankk 😄🙌🏽 #83squad

A post shared by Ranveer Singh (@ranveersingh) on Jun 11, 2019 at 9:45pm PDT

ਇਸ ਨੂੰ ਰਣਵੀਰ ਨੇ ਕੈਪਸ਼ਨ ਦੇ ਲਿਖਿਆ ਹੈ ਕਿ ਕੀ ਮੇਰੀ ਪਤਨੀ ਦਾ ਕਿਰਦਾਰ ਮੇਰੀ ਅਸਲ ਪਤਨੀ ਤੋਂ ਇਲਾਵਾ ਵਧੀਆ ਕੌਣ ਨਿਭਾਅ ਸਕਦਾ ਹੈ। ਫਿਲਮ 1983 ਵਰਲਡ ਕੱਪ ਦੀ ਕਹਾਣੀ ਹੈ ਜਿਸ 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ। ਫਿਲਮ 2020 'ਚ ਰਿਲੀਜ਼ ਹੋਵੇਗੀ।

 


About The Author

manju bala

manju bala is content editor at Punjab Kesari