ਇੰਟਰਨੈੱਟ ''ਤੇ ਛਾਈ ਦੀਪਿਕਾ ਦੇ ਪਾਸਪੋਰਟ ਕਵਰ ਦੀ ਤਸਵੀਰ, ਕੀਮਤ ਜਾਣ ਲੱਗੇਗਾ ਝਟਕਾ

Friday, May 17, 2019 2:42 PM
ਇੰਟਰਨੈੱਟ ''ਤੇ ਛਾਈ ਦੀਪਿਕਾ ਦੇ ਪਾਸਪੋਰਟ ਕਵਰ ਦੀ ਤਸਵੀਰ, ਕੀਮਤ ਜਾਣ ਲੱਗੇਗਾ ਝਟਕਾ

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਉਹ ਬਾਲੀਵੁੱਡ ਦੀਆਂ ਸਭ ਤੋਂ ਸਫਲ ਅਭਿਨੇਤਰੀਆਂ ਦੀ ਲਿਸਟ 'ਚ ਆਉਂਦੀ ਹੈ। ਸ਼ੁੱਕਰਵਾਰ ਨੂੰ 'ਕਾਨਸ ਫਿਲਮ ਫੈਸਟੀਵਲ' 'ਚ ਆਪਣੇ ਬਿਹਤਰੀਨ ਲੁੱਕ ਨਾਲ ਹਰ ਕਿਸੇ ਨੂੰ ਦੀਪਿਕਾ ਨੇ ਇੰਪ੍ਰੈੱਸ ਕੀਤਾ। ਦੀਪਿਕਾ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਸਭ ਦੇ ਚੱਲਦੇ ਉਸ ਨੇ ਆਪਣੇ ਬੋਡਿੰਗ ਪਾਸ ਦੀ ਤਸਵੀਰ ਸ਼ੇਅਰ ਕੀਤੀ ਹੈ ਪਰ ਇਸ ਤਸਵੀਰ 'ਚ ਸਭ ਤੋਂ ਖਾਸ ਗੱਲ ਉਸ ਦੇ ਪਾਸਪੋਰਟ ਹੋਲਡਰ ਦੀ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੈ। ਦੀਪਿਕਾ ਨੇ ਨੀਲੇ ਰੰਗ ਦੇ ਪਾਸਪੋਰਟ ਹੋਲਡਰ ਦੀ ਤਸਵੀਰ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 

& then this...had to be done!Here we Go...🚲...Ooops....🏎

A post shared by Deepika Padukone (@deepikapadukone) on May 15, 2019 at 11:50pm PDT


ਦੀਪਿਕਾ ਵੱਲੋਂ ਸ਼ੇਅਰ ਕੀਤੀ ਇਹ ਤਸਵੀਰਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਪਾਸਪੋਰਟ ਹੋਲਡਰ ਦੀ ਕੌਮਾਂਤਰੀ ਬਰਾਂਡ Goyard creation ਟਿਨ ਦਾ ਹੈ । ਦੇਖਣ 'ਚ ਇਹ ਬਹੁਤ ਹੀ ਖੂਬਸੂਰਤ ਹੈ ਪਰ ਜੇਕਰ ਤੁਸੀਂ ਇਸ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਦੀ ਕੀਮਤ ਜ਼ਰੂਰ ਜਾਣ ਲਓ। ਇਸ ਦੀ ਆਨਲਾਈਨ ਕੀਮਤ 755 ਡਾਲਰ ਹੈ, ਜਿਹੜੇ ਕਿ ਭਾਰਤੀ ਕਰੰਸੀ 'ਚ 52 ਹਜ਼ਾਰ ਰੁਪਏ ਬਣਦੇ ਹਨ । ਦੀਪਿਕਾ ਨੇ ਇਸ ਪਾਸਪੋਰਟ ਹੋਲਡਰ ਦੇ ਨਾਲ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਇਸ ਸਮਾਰੋਹ 'ਚ ਉਨ੍ਹਾਂ ਦਾ ਰੈੱਡ ਕਾਰਪੇਟ ਤੇ ਲੁੱਕ ਹੋਰਾਂ ਤੋਂ ਕਾਫੀ ਹੱਟ ਕੇ ਹੋਵੇਗੀ । ਦੀਪਿਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਨ੍ਹੀਂ ਦਿਨੀਂ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਲੱਗੀ ਹੋਈ ਹੈ।


Edited By

Manju

Manju is news editor at Jagbani

Read More