ਰੀਸ ਕਰਦਿਆਂ ਰਣਵੀਰ ਨੇ ਕਰ ਦਿੱਤਾ ਇਹ ਕਾਰਨਾਮਾ, ਕੀ ਕਰ ਸਕੇਗੀ ਦੀਪਿਕਾ ਬਰਦਾਸ਼ਤ!!

9/22/2017 3:00:59 PM

ਮੁੰਬਈ— ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਵਾਰ ਫਿਰ ਤੋਂ ਆਪਣੇ ਵੱਖਰੇ ਅੰਦਾਜ਼ ਕਾਰਨ ਖ਼ਬਰਾਂ 'ਚ ਆ ਰਹੇ ਹਨ। ਰਣਵੀਰ ਸਿੰਘ ਨੇ ਹਾਲ ਹੀ 'ਚ ਮੈਕਸਿਮ ਮੈਗਜ਼ੀਨ ਲਈ ਫ਼ੋਟੋਸ਼ੂਟ ਕਰਵਾਇਆ ਹੈ। ਇਸ ਫ਼ੋਟੋਸ਼ੂਟ ਵਿੱਚ ਰਣਵੀਰ ਹਮੇਸ਼ਾ ਦੀ ਤਰ੍ਹਾਂ 'ਡੈਸ਼ਿੰਗ' ਲੱਗ ਰਹੇ ਹਨ।

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਰਣਵੀਰ ਦਾ ਇਹ ਕੋਈ ਪਹਿਲਾ ਫ਼ੋਟੋਸ਼ੂਟ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਬ੍ਰੈਂਡਜ਼ ਲਈ ਫ਼ੋਟੋਸ਼ੂਟ ਕਰ ਚੁੱਕੇ ਹਨ। ਰਣਵੀਰ ਫ਼ਿਲਹਾਲ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ ਪਰ ਫਿਰ ਵੀ ਇਸ ਫ਼ੋਟੋ ਸੈਸ਼ਨ ਲਈ ਉਸ ਨੇ ਸਮਾਂ ਕੱਢ ਹੀ ਲਿਆ।

PunjabKesari

ਇਸ ਫ਼ਿਲਮ ਵਿੱਚ ਰਣਵੀਰ ਨਾਲ ਦੀਪਿਕਾ ਪਾਦੂਕੋਣ ਤੇ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਆਪਣੇ ਜ਼ਮਾਨੇ ਦਾ ਮਸ਼ਹੂਰ ਗੀਤ 'ਸਰਕਾਈ ਲੋ ਖਟੀਆ' 'ਤੇ ਰਣਵੀਰ ਨੇ ਬੀਤੇ ਦਿਨੀਂ ਕਰਿਸ਼ਮਾ ਨਾਲ ਡਾਂਸ ਕੀਤਾ ਸੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਚਲਿਤ ਵੀ ਹੋਇਆ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੀਪਿਕਾ ਨੇ ਵੀ ਇਸੇ ਮੈਗਜ਼ੀਨ ਲਈ ਲੀਕ ਤੋਂ ਕਾਫੀ ਹਟ ਕੇ ਫ਼ੋਟੋਆਂ ਖਿਚਵਾਈਆਂ ਸਨ। ਰਣਵੀਰ ਦੇ ਫ਼ੋਟੋਸ਼ੂਟ ਤੋਂ ਇਹ ਲੱਗਦਾ ਹੈ ਕਿ ਇਸ ਫ਼ੋਟੋਸ਼ੂਟ ਨਾਲ ਉਸ ਨੇ ਦੀਪਿਕਾ ਤੋਂ ਬਦਲਾ ਲਿਆ ਹੋਵੇ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਦੀਪਿਕਾ ਰਣਵੀਰ ਦੀ ਹੌਟਨੈੱਸ ਨੂੰ ਬਰਦਾਸ਼ਤ ਕਰ ਸਕੇਗੀ, ਕਿ ਨਾ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News