OMG ਰਣਵੀਰ-ਦੀਪਿਕਾ ਦੇ ਵਿਆਹ ਦੀ ਡੇਟ ਹੋਈ ਕਨਫਰਮ, ਕਬੀਰ ਬੇਦੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਵਧਾਈ

8/14/2018 4:36:30 PM

ਮੁੰਬਈ (ਬਿਊਰੋ)— ਕਾਫੀ ਸਮੇਂ ਤੋਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਹਾਲੇ ਤੱਕ ਇਨ੍ਹਾਂ ਦੋਹਾਂ ਸਟਾਰਜ਼ ਵਲੋਂ ਕਿਸੇ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ ਪਰ ਹਾਲ ਹੀ 'ਚ ਦੀਪਿਕਾ ਅਤੇ ਰਣਵੀਰ ਨੇ ਆਪਣੇ ਵਿਆਹ ਦੀ ਡੇਟ ਕਨਫਰਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗੈਸਟ ਲਿਸਟ ਵੀ ਸਾਹਮਣੇ ਆ ਗਈ ਹੈ। ਕੁਝ ਸਮੇਂ ਪਹਿਲਾਂ ਖਬਰਾਂ ਆਈਆਂ ਸਨ ਕਿ ਇਨ੍ਹਾਂ ਦੋਹਾਂ ਨੇ ਸ਼੍ਰੀਲੰਕਾ 'ਚ ਵੇਕੇਸ਼ਨ ਦੌਰਾਨ ਆਪਣੇ ਪਰਿਵਾਰ ਵਾਲਿਆਂ ਵਿਚਕਾਰ ਮੰਗਣੀ ਕਰ ਲਈ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਅਨੁਸ਼ਕਾ-ਵਿਰਾਟ ਵਾਂਗ ਦੀਪਿਕਾ-ਰਣਵੀਰ ਵੀ ਇਟਲੀ ਦੇ ਲੇਕ ਕੋਮੋ 'ਚ ਵਿਆਹ ਕਰਨਗੇ।

PunjabKesari
ਹੁਣ ਫਿਲਮਫੇਅਰ ਦੀ ਰਿਪੋਰਟ ਮੁਤਾਬਕ ਦੀਪਿਕਾ-ਰਣਵੀਰ ਨੇ ਆਪਣੇ ਵਿਆਹ ਦੀ ਤਾਰੀਖ 20 ਨਵੰਬਰ ਫਿਕਸ ਕਰ ਲਈ ਹੈ। ਇਹ ਜਾਣਕਾਰੀ ਦੀਪਿਕਾ ਅਤੇ ਰਣਵੀਰ ਦੇ ਸੂਤਰਾਂ ਵਲੋਂ ਸਾਹਮਣੇ ਆਈ ਹੈ। ਗੈਸਟ ਲਿਸਟ ਨੂੰ ਲੈ ਕੇ ਪਤਾ ਲੱਗਾ ਹੈ ਕਿ ਇਸ ਵਿਆਹ 'ਚ ਸਿਰਫ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ। ਵਿਆਹ 'ਚ ਕਰੀਬ 30 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੋਹਾਂ ਨੇ ਮਿਲ ਕੇ ਇਸ ਦਾ ਫੈਸਲਾ ਲਿਆ ਹੈ। ਇਟਲੀ ਇਨ੍ਹਾਂ ਦੋਹਾਂ ਦੀ ਫੇਵਰੇਟ ਡੈਸਟੀਨੇਸ਼ਨ ਹੈ। ਵਿਆਹ ਤੋਂ ਬਾਅਦ ਭਾਰਤ 'ਚ 2 ਰਿਸੈਪਸ਼ਨ ਆਯੋਜਿਤ ਕੀਤੇ ਜਾਣਗੇ। ਇਕ ਮੁੰਬਈ 'ਚ ਹੋਵੇਗਾ, ਦੂਜਾ ਦੀਪਿਕਾ ਦੇ ਹੋਮਟਾਊਨ ਬੈਂਗਲੁਰੂ 'ਚ ਕੀਤਾ ਜਾਵੇਗਾ।

PunjabKesari
ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਕਬੀਰ ਬੇਦੀ ਨੇ ਕੱਲ ਭਾਵ 13 ਅਗਸਤ ਨੂੰ ਰਣਵੀਰ ਅਤੇ ਦੀਪਿਕਾ ਨੂੰ ਵਿਆਹ ਦੀ ਡੇਟ ਫਿਕਸ ਹੋਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ''Great couple! Great locale in Italy! Great event!
Wishing @RanveerOfficial and @deepikapadukone a wonderful wedding, and a lifetime of happiness''.



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News