ਹਾਈ ਕੋਰਟ ਨੇ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਨੂੰ ਦਿੱਤੀ ਹਰੀ ਝੰਡੀ

8/31/2019 9:35:21 AM

ਜਲੰਧਰ (ਬਿਊਰੋ) — ‘ਕੌਮ ਦੇ ਹੀਰੇ’ ਇਕ ਪੰਜਾਬੀ ਫਿਲਮ ਹੈ, ਜੋ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਦੁਆਰਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਕਥਿਤ ਰੂਪ ਨਾਲ ਮਹਿਮਾ ਮੰਡਲ ਕਰਦੀ ਹੈ। ਹਾਈ ਕੋਰਟ ਦੇ ਇਕ ਫੈਸਲੇ ਦਾ ਹਵਾਲਾ ਦਿੰਦੇ ਹੋਏ ਜਸਟਿਸ ਵਿਭੂ ਬਾਖਰੂ ਨੇ ਕਿਹਾ ਕਿ ‘‘ਹੁਣ ਇਕ ਵਾਰ ਮਾਹਿਰਾਂ ਦੇ ਪੈਨਲ ਨੇ ਫਿਲਮ ਦਾ ਆਮ ਲੋਕਾਂ ’ਤੇ ਪੈਣ ਵਾਲਾ ਅਸਰ ਵਾਚਣ ਮਗਰੋਂ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਇਹ ਕਹਿਣਾ ਗਲਤ ਹੈ ਕਿ ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।’’ ਪ੍ਰੋਡਕਸ਼ਨ ਕੰਪਨੀ ਨੇ ਦਲੀਲ ਦਿੱਤੀ ਹੈ ਕਿ ਸੈਂਸਰ ਬੋਰਡ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਰਟੀਫਿਕੇਟ ਵਾਪਸ ਲੈਣ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ।

ਦੱਸ ਦਈਏ ਕਿ ‘ਕੌਮ ਦੇ ਹੀਰੇ’ ਫਿਲਮ ਪਹਿਲਾਂ ਅਗਸਤ 2014 ’ਚ ਰਿਲੀਜ਼ ਹੋਣੀ ਸੀ ਪਰ ਫਿਲਮ ’ਤੇ ਸੈਂਸਰ ਬੋਰਡ ਨੇ ਰੋਕ ਲਾ ਦਿੱਤੀ ਸੀ। ਇਸ ਫਿਲਮ ’ਤੇ ਕੁਝ ਲੋਕਾਂ ਨੇ ਇਤਜ਼ਾਰ ਜਤਾਇਆ ਸੀ, ਜਿਸ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ਿੰਗ ਲਗਾਤਾਰ ਟਲਦੀ ਰਹੀ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ’ਚ ਪਹੁੰਚ ਗਿਆ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News