ਆਖਿਰ ਕਿਉਂ ਦੇਵ ਆਨੰਦ ਦੇ ਕਾਲਾ ਕੋਟ ਪਾਉਣ 'ਤੇ ਲਾਇਆ ਗਿਆ ਸੀ ਬੈਨ ?

9/26/2018 6:23:09 PM

ਮੁੰਬਈ (ਮੁੰਬਈ)— ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦਾ ਅੱਜ 95ਵਾਂ (26 ਸਤੰਬਰ, 1923) ਜਨਮਦਿਨ ਹੈ। ਉਹ ਆਪਣੇ ਦੌਰ ਦੇ ਫੈਸ਼ਨ ਆਈਕਨ ਰਹਿ ਚੁੱਕੇ ਸਨ। ਉਨ੍ਹਾਂ ਦੇ ਲੁੱਕ ਤੋਂ ਲੈ ਕੇ ਹੇਅਰਸਟਾਈਲ ਤੱਕ ਹਰ ਚੀਜ਼ ਦਾ ਜਲਵਾ ਸੀ। ਉਝੰ ਤਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਤੁਸੀਂ ਕਈ ਕਿੱਸੇ ਸੁਣੇ ਹੋਣਗੇ ਪਰ ਕਾਲੇ ਕੋਟ ਨੂੰ ਲੈ ਕੇ ਉਹ ਖੂਬ ਸੁਰਖੀਆਂ 'ਚ ਰਹੇ ਸਨ।

PunjabKesari
ਦੇਵ ਆਨੰਦ ਜਦੋਂ ਕਦੇ ਕਾਲਾ ਕੋਟ ਪਾਉਂਦੇ ਤਾਂ ਉਨ੍ਹਾਂ ਦਾ ਸਟਾਇਲ ਵੱਖਰਾ ਹੀ ਸੀ। ਉਨ੍ਹਾਂ ਨੂੰ ਦੇਖ ਸਫੈਦ ਸ਼ਰਟ 'ਤੇ ਕਾਲਾ ਕੋਟ ਪਾਉਣ ਦਾ ਸਟਾਇਲ ਬਹੁਤ ਟਰੈਂਡ ਹੋਇਆ ਸੀ। ਪਰ ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਜਨਤਕ ਜਗ੍ਹਾ 'ਤੇ ਕਾਲਾ ਕੋਟ ਪਾਉਣ 'ਤੇ ਬੈਨ ਲਗਾ ਦਿੱਤਾ ਗਿਆ। ਕਹਿੰਦੇ ਹਨ ਕਿ ਜਦੋਂ ਦੇਵ ਆਨੰਦ ਕਾਲੇ ਕੱਪੜਿਆਂ 'ਚ ਦਿਸਦੇ ਸਨ ਤਾਂ ਲੜਕੀਆਂ ਇਸ ਤਰ੍ਹਾਂ ਪਾਗਲ ਹੋ ਜਾਂਦੀਆਂ ਕਿ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀਆਂ ਸਨ। ਕਿੰਨੀਆਂ ਲੜਕੀਆਂ ਵਲੋਂ ਤਾਂ ਉਨ੍ਹਾਂ ਨੂੰ ਕਾਲਾ ਕੋਟ ਵਾਲੇ ਲੁੱਕ 'ਚ ਦੇਖ ਖੁਦਕੁਸ਼ੀ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ।

PunjabKesari

ਅਜਿਹਾ ਸ਼ਾਇਦ ਹੀ ਕੋਈ ਅਭਿਨੇਤਾ ਹੋਵੇ ਜਿਸ ਲਈ ਇਸ ਹਦ ਤੱਕ ਦੀਵਾਨਗੀ ਦੇਖੀ ਗਈ ਹੋਵੇ। ਲੜਕੀਆਂ 'ਚ ਇਸ ਕਦਰ ਦੀਵਾਨਗੀ ਨੂੰ ਦੇਖਦੇ ਹੋਏ ਅਦਾਲਤ ਨੂੰ ਇਸ ਮਾਮਲੇ 'ਚ ਦਖਲ ਅੰਦਾਜ਼ੀ ਕਰਨੀ ਪਈ। ਅਦਾਲਤ ਨੇ ਪੂਰੇ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਦੇਵ ਆਨੰਦ ਦੇ ਕਾਲੇ ਕੋਟ ਪਾਉਣ 'ਤੇ ਬੈਨ ਲਗਾ ਦਿੱਤਾ ਗਿਆ ਸੀ।

PunjabKesari
ਦੇਵ ਆਨੰਦ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1946 'ਚ ਫਿਲਮ 'ਹਮ ਏਕ ਹੈ' ਨਾਲ ਕੀਤੀ ਸੀ। ਇਸ ਫਿਲਮ ਰਾਹੀਂ ਉਹ ਹੀਰੋ ਬਣ ਪਰਦੇ 'ਤੇ ਆਏ। ਹਾਲਾਂਕਿ ਫਿਲਮ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਤੋਂ ਬਾਅਦ ਸਾਲ 1948 'ਚ ਆਈ 'ਜਿਦੀ, ਜਿਸ ਨੇ ਦੇਵ ਆਨੰਦ ਨੂੰ ਸੁਪਰਹਿੱਟ ਬਣਾ ਦਿੱਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News