''ਕਰਮਾ'' ਦੀ ਅਦਾਕਾਰਾ ਨੇ ਇਕ ਕਿੱਸ ਸੀਨ ਨਾਲ ਬਦਲਿਆ ਸੀ ਫਿਲਮਾਂ ਦਾ ਰੁਖ

Saturday, March 9, 2019 4:34 PM

ਮੁੰਬਈ (ਬਿਊਰੋ) : ਬਾਲੀਵੁੱਡ ਅਤੇ ਰੋਮਾਂਸ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ। ਅੱਜ ਭਾਵੇਂ ਰੋਮਾਂਸ ਦੀਆਂ ਗੱਲਾਂ ਸ਼ਰੇਆਮ ਹੁੰਦੀਆਂ ਹਨ ਪਰ ਇਕ ਸਮਾਂ ਸੀ ਜਦੋਂ ਵੱਡੇ ਪਰਦੇ 'ਤੇ ਕਿੱਸਿੰਗ ਸੀਨ ਦੀ ਬਜਾਏ ਦੋ ਫੁੱਲਾਂ ਨੂੰ ਮਿਲਦੇ ਹੋਏ ਦਿਖਾ ਦਿੱਤਾ ਜਾਂਦਾ ਸੀ। ਅੱਜ ਭਾਵੇਂ ਤੁਹਾਨੂੰ ਇਹ ਇਕ ਮਜ਼ਾਕ ਲੱਗਦਾ ਹੋਵੇਗਾ ਪਰ ਸੋਚਿਆ ਜਾਵੇ ਤਾਂ ਉਸ ਸਮੇਂ ਇਸ ਤਰ੍ਹਾਂ ਦਾ ਸੀਨ ਕਰਨਾ ਕਿੰਨੀ ਵੱਡੀ ਗੱਲ ਹੋਵੇਗੀ ਪਰ ਉਸ ਦੌਰ 'ਚ ਇਕ ਅਦਾਕਾਰਾ ਅਜਿਹੀ ਵੀ ਸੀ, ਜਿਸ ਨੇ ਇਹ ਕਮਾਲ ਕਰਕੇ ਦਿਖਾਇਆ ਸੀ।

PunjabKesari

ਇਹ ਅਦਾਕਾਰਾ ਦੇਵਿਕਾ ਰਾਣੀ ਸੀ, ਜੋ ਸਾਲ 1933 ਦੇ ਦੌਰ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸੀ। ਅੱਜ ਉਨ੍ਹਾਂ ਦੀ ਬਰਸੀ ਹੈ। ਸਾਲ 1933 'ਚ ਆਈ ਫਿਲਮ 'ਕਰਮਾ' 'ਚ ਦੇਵਿਕਾ ਤੇ ਹਿਮਾਂਸ਼ੂ ਰਾਏ ਨੇ ਇਕ ਕਿੱਸਿੰਗ ਸੀਨ ਦਿੱਤਾ ਸੀ। ਇਹ ਸੀਨ 4 ਮਿੰਟ ਲੰਮਾ ਸੀ। ਇਸ ਸੀਨ ਨੇ ਉਸ ਦੌਰ 'ਚ ਬਹੁਤ ਸੁਰਖੀਆਂ ਬਟੋਰੀਆ ਸਨ। ਬਾਲੀਵੁੱਡ ਦੀਆਂ ਫਿਲਮਾਂ 'ਚ ਇਹ ਪਹਿਲਾਂ ਕਿੱਸਿੰਗ ਸੀਨ ਸੀ।

PunjabKesari
ਦੱਸ ਦਈਏ ਕਿ ਇਹ ਸੀਨ ਕਿਸੇ 'ਲਵ ਸੀਨ' ਦਾ ਹਿੱਸਾ ਨਹੀਂ ਸੀ ਸਗੋਂ ਇਸ ਸੀਨ 'ਚ ਹੀਰੋ ਬੇਹੋਸ਼ ਹੋ ਜਾਂਦਾ ਹੈ ਅਤੇ ਹੀਰੋਇਨ ਉਸ ਦੇ ਪਿਆਰ 'ਚ ਉਸ ਨੂੰ ਕਿੱਸ ਕਰਦੀ ਹੈ। ਇਸ ਫਿਲਮ 'ਚ ਇਸ ਤਰ੍ਹਾਂ ਦਾ ਸੀਨ ਦੇਣਾ ਹੀਰੋ ਹਿਮਾਂਸ਼ੂ ਰਾਏ ਤੇ ਦੇਵਿਕਾ ਰਾਣੀ ਲਈ ਇਸ ਲਈ ਵੀ ਸੋਖਾ ਸੀ ਕਿਉਂਕਿ ਉਹ ਅਸਲ ਜ਼ਿੰਦਗੀ 'ਚ ਪਤੀ-ਪਤਨੀ ਸਨ ਪਰ ਉਸ ਸਮੇਂ ਇਸ ਤਰ੍ਹਾਂ ਦਾ ਸੀਨ ਦੇਣਾ ਇਕ ਬੋਲਡ ਸਟੈੱਪ ਸੀ।

PunjabKesari


Edited By

Sunita

Sunita is news editor at Jagbani

Read More