Pics : ਟੀ. ਵੀ. ਦੀ ਸੰਸਕਾਰੀ ਨੂੰਹ ਨੇ ਇੰਸਟਾਗ੍ਰਾਮ ''ਤੇ ਬਿਖੇਰੇ ਹੁਸਨ ਦੇ ਜਲਵੇ
9/19/2017 7:15:46 PM
ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਸਾਥ ਨਿਭਾਣਾ' ਦੀ ਅਦਾਕਾਰਾ ਦੇਵੋਲਿਨਾ ਭੱਟਾਚਾਰਜੀ ਦੀ ਪਛਾਣ ਛੋਟੇ ਪਰਦੇ 'ਤੇ ਸੰਸਕਾਰੀ 'ਗੋਪੀ ਬਹੂ' ਦੇ ਤੌਰ 'ਤੇ ਹੈ। ਹਾਲ ਹੀ 'ਚ ਇਸ ਅਦਾਕਾਰਾ ਦਾ ਇੰਸਟਾਗ੍ਰਾਮ 'ਤੇ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਦਰਸਅਲ ਹਾਲ ਹੀ ਦੇਵੋਲਿਨਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਅਤੇ ਬੋਲਡ ਦਿਖਾਈ ਦੇ ਰਹੀ ਹੈ।
ਤੁਹਾਨੂੰ ਦੱਸ ਦੇਈਏ ਹਾਲ ਹੀ 'ਚ ਦੇਵੋਲਿਨਾ ਨੇ ਫੋਟੋਸ਼ੂਟ ਕਰਵਾਇਆ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਵੋਲਿਨਾ ਦਾ ਇਹ ਲੁੱਕ ਉਸਦੇ ਕਿਰਦਾਰ ਨਾਲੋਂ ਕਾਫੀ ਵੱਖਰਾ ਦਿਖਾਈ ਦੇ ਰਿਹਾ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੇਵੋਲਿਨਾ ਨੇ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਬੀਤੇ ਦਿਨੀਂ ਮਾਲਦੀਵ 'ਚ ਵੇਕੇਸ਼ਨ ਦੌਰਾਨ ਇਨ੍ਹਾਂ ਆਪਣੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਕਰਕੇ ਇਹ ਖੂਬ ਚਰਚਾ 'ਚ ਰਹੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ