''ਧੜਕ'' ਦੀ ਸਕਸੈੱਸ ਪਾਰਟੀ ''ਚ ਜਾਨਹਵੀ-ਖੁਸ਼ੀ ਨੇ ਖੂਬਸੂਰਤ ਲੁੱਕ ''ਚ ਧੜਕਾਇਆ ਲੋਕਾਂ ਦਾ ਦਿਲ

8/10/2018 11:32:53 AM

ਮੁੰਬਈ (ਬਿਊਰੋ)— ਮੁੰਬਈ 'ਚ ਬੀਤੀ ਰਾਤ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦੀ ਸਕਸੈੱਸ ਪਾਰਟੀ ਰੱਖੀ ਗਈ। ਇਸ 'ਚ ਫਿਲਮ ਦੀ ਕਾਸਟ ਅਤੇ ਕਰੂ ਮੈਂਬਰ ਸ਼ਾਮਲ ਹੋਏ। ਪਾਰਟੀ 'ਚ ਜਾਨਹਵੀ ਕਪੂਰ ਨਾਲ ਖੁਸ਼ੀ ਕਪੂਰ ਵੀ ਦਿਖਾਈ ਦਿੱਤੀ।

PunjabKesari

ਦੋਵੇਂ ਭੈਣਾਂ ਇਸ ਮੌਕੇ ਬੇਹੱਦ ਬਲੈਕ ਡਰੈੱਸ 'ਤ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਦੱਸ ਦੇਈਏ ਕਿ 'ਧੜਕ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਬਿਜ਼ਨੈੱਸ ਕੀਤਾ ਹੈ।

PunjabKesari

ਇਹ ਜਾਨਹਵੀ ਦੀ ਪਹਿਲੀ ਅਤੇ ਈਸ਼ਾਨ ਦੀ ਦੂਜੀ ਫਿਲਮ ਸੀ। 'ਧੜਕ' ਮਰਾਠੀ ਫਿਲਮ 'ਸੈਰਾਟ' ਦੀ ਹਿੰਦੀ ਰੀਮੇਕ ਸੀ, ਜਿਸ ਨੂੰ ਆਲੋਚਕ ਅਤੇ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।

PunjabKesari

ਬਾਕਸ ਆਫਿਸ 'ਤੇ 'ਧੜਕ' ਨੇ 60 ਕਰੋੜ ਤੋਂ ਵਧ ਦਾ ਬਿਜ਼ਨੈੱਸ ਕੀਤਾ ਹੈ। ਉੱਥੇ 'ਧੜਕ' ਨੇ ਵਰਲਡਵਾਈਡ 100 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ।

PunjabKesari

ਹਾਲ ਹੀ 'ਚ ਅਨਾਊਂਸਮੈਂਟ ਕੀਤੀ ਗਈ ਹੈ ਕਿ ਜਾਨਹਵੀ ਕਪੂਰ, ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਤਖਤ' 'ਚ ਨਜ਼ਰ ਆਵੇਗੀ।

PunjabKesari

ਇਹ ਫਿਲਮ 2020 'ਚ ਰਿਲੀਜ਼ ਹੋਵੇਗੀ। ਸਕਸੈੱਸ ਪਾਰਟੀ 'ਚ ਮੌਜੂਦ ਵਧੇਰੇ ਸੈਲੇਬਸ ਬਲੈਕ ਆਊਟਫਿੱਟ 'ਚ ਦਿਖਾਈ ਦਿੱਤੇ।

PunjabKesari

ਖੁਸ਼ੀ ਕਪੂਰ ਬਲੈਕ ਕਰਾਪ ਟਾਪ ਅਤੇ ਟ੍ਰਾਊਜ਼ਰ 'ਚ ਦਿਸੀ, ਜਿਸ ਨਾਲ ਉਨ੍ਹਾਂ ਨੇ ਸਲਿੰਗ ਬੈਗ ਕੈਰੀ ਕੀਤੀ ਸੀ।

PunjabKesari

ਜਾਨਹਵੀ ਬਲੈਕ ਸ਼ਾਰਟ ਡਰੈੱਸ 'ਚ ਦਿਸੀ। ਉਨ੍ਹਾਂ ਨਾਲ ਈਸ਼ਾਨ ਖੱਟਰ ਬਲੈੱਕ ਟੀ-ਸ਼ਰਟ ਅਤੇ ਗ੍ਰੇ-ਡੈਨਿਮ 'ਚ ਕਾਫੀ ਕੂਲ ਲੱਗ ਰਹੇ ਸਨ।

PunjabKesari

ਇਸ ਦੌਰਾਨ ਦੋਹਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ।

PunjabKesari PunjabKesari PunjabKesari PunjabKesari PunjabKesari PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News